ਇਸ ਖਿਡਾਰੀ ਨੂੰ 13 ਸਾਲ ਪਹਿਲਾ ਧੋਨੀ ਨੇ ਕੀਤਾ Stump out , ਅੱਜ ਤੱਕ ਹੈ ਹੈਰਾਨ

ਖਾਸ ਖ਼ਬਰਾਂ

ਸ਼੍ਰੀਲੰਕਾ ਦੇ ਖਿਲਾਫ ਭਾਰਤ ਦੇ ਪੰਜਵੇਂ ਅਤੇ ਆਖਰੀ ਵਨਡੇ ਵਿੱਚ ਅਕਿਲਾ ਧਨੰਜੈ ਨੂੰ stump out ਕਰਕੇ ਮਹਿੰਦਰ ਸਿੰਘ ਧੋਨੀ ਨੇ ਇਤਿਹਾਸ ਰਚਿਆ ਸੀ। ਟੀਮ ਇੰਡੀਆ ਦੇ ਵਿਕਟ ਕੀਪਰ ਐੱਮਐੱਸ ਧੋਨੀ ਨੇ ਇਸ ਵਨਡੇ ਸੀਰੀਜ ਵਿੱਚ stumping ਦੀ ਸੈਂਚੁਰੀ ਪੂਰੀ ਕੀਤੀ ਹੈ। ਧੋਨੀ ਨੇ ਯੁਜਵੇਂਦਰ ਚਹਿਲ ਦੀ ਗੇਂਦ ਉੱਤੇ ਅਕਿਲਾ ਧਨੰਜੈ ਨੂੰ stump out ਕਰਕੇ ਇਤਿਹਾਸਿਕ record ਬਣਾਇਆ ਹੈ। 

36 ਸਾਲ ਦੇ ਧੋਨੀ ਐਤਵਾਰ ਨੂੰ ਵਨਡੇ ਵਿੱਚ 100 ਸਟੰਪ ਕਰਨ ਵਾਲੇ ਦੁਨੀਆ ਦੇ ਪਹਿਲੇ ਵਿਕਟਕੀਪਰ ਬਣ ਗਏ। ਧੋਨੀ ਨੇ ਆਪਣੇ ਕਰੀਅਰ ਦੇ 301ਵੇਂ ਵਨਡੇ ਵਿੱਚ ਇਸ ਜਾਦੂਈ ਆਂਕੜੇ ਨੂੰ ਛੂਹਿਆ ਹੈ। ਮਹਿੰਦਰ ਸਿੰਘ ਧੋਨੀ ਦੀ ਤੇਜ - ਤੱਰਾਰ ਵਿਕਟਕੀਪਿੰਗ ਦੀ ਦੁਨੀਆ ਫੈਨ ਹੈ, ਪਰ ਕੁਝ ਖਿਡਾਰੀ ਅਜਿਹੇ ਵੀ ਹਨ ਜੋ ਧੋਨੀ ਦੀ ਸਟੰਪਿੰਗ ਦਾ ਸ਼ਿਕਾਰ ਹੋਣ ਦੇ ਬਾਅਦ ਅੱਜ ਤੱਕ ਹੈਰਾਨ ਹਨ।