ਜੇਕਰ ਤੁਹਾਨੂੰ 2 ਕਰੋੜ ਦਾ ਆਫਰ ਮਿਲੇ ਅਤੇ ਉਹ ਵੀ ਸਲਮਾਨ ਖਾਨ ਤੋਂ ਤਾਂ ਕੀ ਤੁਸੀ ਠੁਕਰਾਉਗੇ ? ਕੁਝ ਅਜਿਹਾ ਹੀ ਮਾਮਲਾ ਹੋਇਆ ਅਹਿਮਦਾਬਾਦ ਦੇ ਰਹਿਣ ਵਾਲੇ ਇੱਕ ਸ਼ਖਸ ਸਿਰਾਜ ਖਾਨ ਪਠਾਨ ਦੇ ਨਾਲ। ਇਹ ਵਰਲਡ ਫੇਮਸ ਘੋੜੇ ਸਕਾਬ ਦੇ ਓਨਰ ਹਨ, ਜਿਸਨੂੰ ਸਲਮਾਨ ਖਾਨ ਖਰੀਦਣਾ ਚਾਹੁੰਦੇ ਸਨ ਅਤੇ ਉਹ ਵੀ 2 ਕਰੋੜ ਰੁਪਏ ਵਿੱਚ। ਸਲਮਾਨ ਨੇ ਜਦੋਂ ਇੱਕ ਏਜੰਟ ਦੇ ਜ਼ਰੀਏ ਸਿਰਾਜ ਤੋਂ ਉਨ੍ਹਾਂ ਦਾ ਘੋੜਾ ਖਰੀਦਣ ਦੀ ਇੱਛਾ ਸਾਫ਼ ਕੀਤੀ ਤਾਂ ਉਹ ਸਕਾਬ ਨੂੰ ਵੇਚਣ ਵਿੱਚ ਜਰਾ ਵੀ ਚਾਹਵਾਨ ਨਹੀਂ ਸਨ ਅਤੇ ਉਨ੍ਹਾਂ ਨੇ ਸਾਫ਼ ਮਨਾ ਕਰ ਦਿੱਤਾ।
ਘੋੜਿਆਂ ਦੇ ਸ਼ੌਕੀਨ ਹਨ ਸਲਮਾਨ
ਸਮਲਾਨ ਨੇ ਆਪਣੇ ਪਨਵੇਲ ਸਥਿਤ ਫਾਰਮਹਾਊਸ ਵਿੱਚ ਪਾਲਤੂ ਜਾਨਵਰ ਪਾਲ ਰੱਖੇ ਹਨ। ਕੁੱਤੇ ਹੀ ਨਹੀਂ, ਇੱਥੇ ਘੋੜਿਆਂ ਦੀ ਦੇਖਭਾਲ ਅਤੇ ਘੋੜਸਵਾਰੀ ਲਈ ਵੀ ਵੱਡਾ ਏਰੀਆ ਬਣਾਇਆ ਗਿਆ ਹੈ । ਸਲਮਾਨ ਤੋਂ ਪਹਿਲਾਂ ਪੰਜਾਬ ਦਾ ਬਾਦਲ ਪਰਿਵਾਰ ਵੀ ਇੱਕ ਸਾਲ ਪਹਿਲਾਂ ਇਸ ਘੋੜੇ ਨੂੰ ਖਰੀਦਣਾ ਚਾਹੁੰਦਾ ਸੀ। ਉਸ ਸਮੇਂ ਇਸ ਦੇ ਲਈ 1.11 ਕਰੋੜ ਆਫਰ ਕੀਤੇ ਗਏ ਸਨ ਪਰ ਸਿਰਾਜ ਨੇ ਉਨ੍ਹਾਂ ਨੂੰ ਵੀ ਮਨਾ ਕਰ ਦਿੱਤਾ ਸੀ।