ਇਸ ਟੀਮ ਦਾ 2019 ਵਿਸ਼ਵ ਕੱਪ 'ਚੋਂ ਕੱਟ ਸਕਦੈ ਪੱਤਾ


ਉਥੇ ਹੀ ਜਿੰਬਾਬਵੇ ਨੇ ਦੋਨੋਂ ਮੈਚ ਜਿੱਤ ਕੇ ਦੂਜੇ ਸਥਾਨ ਉੱਤੇ ਕਬਜਾ ਕੀਤਾ ਹੋਇਆ ਹੈ। ਹਾਂਗ-ਕਾਂਗ, ਅਫਗਾਨਿਸਤਾਨ ਤੋਂ ਉੱਤੇ ਹੈ। ਉਸਨੇ 2 ਵਿਚੋਂ 1 ਮੁਕਾਬਲਾ ਆਪਣੇ ਪੱਖ ਵਿਚ ਕੀਤਾ। ਅਫਗਾਨਿਸਤਾਨ 4 ਤੋਂ 25 ਮਾਰਚ ਤੱਕ ਖੇਡੇ ਜਾਣ ਵਾਲੇ ਕੁਆਲੀਫਾਇਰ ਦੇ ਰਾਉਂਡ ਰਾਬਿਨ ਵਿਚ ਆਪਣਾ ਪਹਿਲਾ ਮੈਚ ਸਕਾਟਲੈਂਡ ਤੋਂ 7 ਵਿਕਟਾਂ ਨਾਲ ਹਾਰਿਆ। ਇਸਦੇ ਬਾਅਦ ਦੂਜੇ ਮੁਕਾਬਲੇ ਵਿਚ ਉਸਨੂੰ ਜਿੰਬਾਬਵੇ ਨੇ 2 ਦੌੜਾਂ ਨਾਲ ਹਰਾਇਆ। ਤੀਸਰੇ ਮੈਚ ਵਿਚ ਮੀਂਹ ਦੇ ਚਲਦੇ ਡਕਵਰਥ ਲੁਈਸ ਨਿਯਮ ਦਾ ਇਸਤੇਮਾਲ ਕੀਤਾ ਗਿਆ ਅਤੇ ਅਫਗਾਨਿਸਤਾਨ ਇਸ ਮੁਕਾਬਲੇ ਨੂੰ 30 ਦੌੜਾਂ ਨਾਲ ਗੁਆ ਬੈਠਾ।



ਤੁਹਾਨੂੰ ਦੱਸ ਦੇਈਏ ਕਿ 2019 ਵਿਚ ਕ੍ਰਿਕਟ ਵਿਸ਼ਵ ਕੱਪ ਹੋਵੇਗਾ ਜਿਸਦੀ ਮੇਜ਼ਬਾਨੀ ਇੰਗਲੈਂਡ ਕਰ ਰਿਹਾ ਹੈ। ਇਸ ਵਾਰ ਸਾਰੀਆਂ ਟੀਮਾਂ ਅਪਣੀ ਦਾਅਵੇਦਾਰੀ ਦਿਖਾ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਇਸ ਤਾਜ਼ ਉੱਤੇ ਕਿਸ ਦੀ ਬਾਦਸ਼ਾਹਤ ਹੋਵੇਗੀ। ਅੰਕੜਿਆਂ ਦੀ ਜੇਕਰ ਗੱਲ ਕਰੀਏ ਤਾਂ ਇਸ ਦਾਅਵੇਦਾਰੀ ਵਿਚ ਆਉਣ ਵਾਲੀਆਂ ਟੀਮਾਂ ਵਿਚ ਦੱਖਣੀ ਅਫ਼ਰੀਕਾ, ਆਸਟ੍ਰੇਲੀਆ, ਇੰਗਲੈਂਡ, ਭਾਰਤ ਸਮੇਤ ਹੋਰ ਵੀ ਟੀਮਾਂ ਹਨ।

ਨਵੀਂ ਦਿੱਲੀ : 2019 ਵਿਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਵਿਚ ਆਪਣੀ ਦਾਵੇਦਾਰੀ ਪੇਸ਼ ਕਰਨ ਲਈ ਕੁਆਲੀਫਾਇਰ-2018 ਵਿਚ 10 ਟੀਮਾਂ ਆਪਸ ਵਿਚ ਭਿੜ ਰਹੀਆਂ ਹਨ। ਵਿਸ਼ਵ ਕੱਪ-2015 ਲਈ ਕੁਆਲੀਫਾਈ ਕਰਨ ਵਾਲੀ ਅਫਗਾਨਿਸਤਾਨ ਦੀ ਟੀਮ ਇਸ ਵਾਰ ਸੰਕਟ ਵਿਚ ਪੈ ਗਈ ਹੈ। ਇਸ ਟੀਮ ਨੇ ਵਿਸ਼ਵ ਕੱਪ ਕੁਆਲੀਫਾਇਰ ਦੇ ਪਹਿਲੇ ਤਿੰਨੋਂ ਹੀ ਮੈਚ ਗੁਆ ਦਿੱਤੇ ਹਨ, ਜਿਸ ਦੇ ਚਲਦੇ ਇਸ ਵਾਰ ਵਿਸ਼ਵ ਕੱਪ ਵਿਚ ਉਸ ਦੀ ਦਾਅਵੇਦਾਰੀ ਕਮਜ਼ੋਰ ਪੈ ਗਈ ਹੈ। ਅਫਗਾਨਿਸਤਾਨ ਗਰੁੱਪ-ਬੀ ਵਿਚ ਸ਼ਾਮਲ ਹੈ, ਜਿਸ ਵਿਚ ਸਕਾਟਲੈਂਡ ਸਾਰੇ ਤਿੰਨਾਂ ਮੈਚ ਜਿੱਤ ਕੇ ਸਿਖਰ ਉੱਤੇ ਹੈ।