ਦਿੱਲੀ: ਦੇਹਰਾਦੂਨ ਵਿੱਚ 3 ਜੁਲਾਈ 2009 ਨੂੰ ਐੱਮਬੀਏ ਵਿਦਿਆਰਥੀ ਰਣਬੀਰ ਸਿੰਘ ਦੇ ਫਰਜੀ ਐਨਕਾਊਂਟਰ ਕੇਸ 'ਚ ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ ਉਤਰਾਖੰਡ ਪੁਲਿਸ ਦੇ ਸੱਤ ਕਰਮਚਾਰੀਆਂ ਦੀ ਉਮਰਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ। ਕੋਰਟ ਨੇ ਕਿਹਾ ਕਿ ਕਾਨੂੰਨ ਦੇ ਸ਼ਾਸਨ ਵਿੱਚ ਗੈਰ ਕਾਨੂੰਨੀ ਕਤਲਾਂ ਲਈ ਕੋਈ ਜਗ੍ਹਾ ਨਹੀਂ ਹੈ। ਜਦਕਿ ਅਗਵਾਹ ਅਤੇ ਕਤਲ ਦੀ ਸਾਜਿਸ਼ ਦੇ ਦੋਸ਼ੀ ਠਹਿਰਾਏ ਗਏ 11 ਹੋਰ ਪੁਲਿਸ ਕਰਮਚਾਰੀਆਂ ਨੂੰ ਹਾਈਕੋਰਟ ਨੇ ਬਰੀ ਕਰ ਦਿੱਤਾ।