ਜਦ ਆਪਣੀ ਹੀ ਭੈਣ ਨੂੰ ਨਾ ਪਛਾਣ ਸਕੇ ਰਿਤਿਕ...!

ਖਾਸ ਖ਼ਬਰਾਂ

ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਸ‍ਟਾਰ ਰਿਤਿਕ ਰੌਸ਼ਨ ਨੇ ਟਵਿਟਰ ਉੱਤੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਭੈਣ ਸੁਨੈਨਾ ਨੇ ਆਪਣਾ ਭਾਰ ਘੱਟ ਕੀਤਾ। ਭੈਣ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਇੱਕ ਪ‍ਿਆਰਾ ਜਿਹਾ ਮੈਸੇਜ ਵੀ ਲ‍ਿਖਿਆ ਸੀ। ਉਦੋਂ ਤੋਂ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਆਖਿਰ ਸੁਨੈਨਾ ਨੇ ਭਾਰ ਘੱਟ ਕਰਨ ਲਈ ਕੀ ਕੀਤਾ ਹੋਵੇਗਾ। 

ਹੋਣ ਵੀ ਕਿਉਂ ਨਾ, ਆਖ਼ਰ ਉਨ੍ਹਾਂ ਨੇ ਆਪਣਾ ਵਜ਼ਨ 130 ਕਿੱਲੋ ਤੋਂ ਘਟਾ ਕੇ 65 ਕਿੱਲੋ ਜੋ ਕਰ ਲਿਆ ਹੈ। ਸੁਨੈਨਾ ਨੇ ਭਾਰ ਘਟਾਉਣ ਲਈ ਕਾਫ਼ੀ ਸਮਾਂ ਜੱਦੋ ਜਹਿਦ ਕੀਤੀ ਹੈ। ਜਾਣਕਾਰੀ ਅਨੁਸਾਰ ਸੁਨੈਨਾ ਦਾ ਕਹਿਣਾ ਹੈ ਕਿ ਉਹ 2 ਸਾਲ ਪਹਿਲਾਂ ਵਜ਼ਨ ਘਟਾਉਣ ਲਈ ਬੈਰਿਆਟਿਕ ਸਰਜਰੀ ਕਰਵਾਈ ਸੀ। 

ਜ਼ਿਆਦਾ ਖਾਣ ਪੀਣ ਅਤੇ ਤਣਾਅ ਕਾਰਨ ਉਸ ਦਾ ਵਜ਼ਨ ਕਾਫੀ ਵਧ ਗਿਆ ਸੀ। ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਡਾਇਆਬਿਟੀਜ਼ ਤੇ ਹਾਇਪਰਟੈਨਸ਼ਨ ਦੀ ਸਮੱਸਿਆ ਵੀ ਹੋ ਗਈ ਸੀ। ਉਸ ਨੇ ਦੱਸਿਆ ਕਿ ਡਾਕਟਰ ਦੇ ਸਰਜਰੀ ਦੇ ਸੁਝਾਅ ਉਸ ਨੂੰ ਠੀਕ ਲੱਗਾ। ਉਸ ਨੇ ਆਪਣੀ ਮਾਂ ਤੇ ਭਰਾ ਤੋਂ ਸਲਾਹ ਲਈ ਤੇ ਉਨ੍ਹਾਂ ਇਹ ਸਰਜਰੀ ਸੇਫ ਦੱਸੀ ਅਤੇ ਸਾਰਿਆਂ ਨੇ ਉਸ ਦਾ ਸਾਥ ਦਿੱਤਾ।