ਜਦੋਂ ਇਹ ਬਲਾਤਕਾਰੀ ਪ੍ਰੋਡਿਊਸਰ ਐਸ਼ਵਰਿਆ ਨੂੰ ਮਿਲਣਾ ਚਾਹੁੰਦਾ ਸੀ ਇਕੱਲਾ !

ਖਾਸ ਖ਼ਬਰਾਂ

ਖੁਦ ਨੂੰ ਐਸ਼ਵਰਿਆ ਰਾਏ ਦੀ ਸਾਬਕਾ ਟੈਲੇਂਟ ਮੈਨੇਜਰ ਦੱਸਣ ਵਾਲੀ ਇੱਕ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਐਸ਼ਵਰਿਆ ਨੂੰ ਹਾਲੀਵੁੱਡ ਪ੍ਰੋਡਿਊਸਰ ਹਾਰਵੇ ਵੀਨਸਟੀਨ ਤੋਂ ਬਚਾਇਆ ਸੀ। ਦੱਸ ਦਈਏ ਕਿ ਵੀਨਸਟੀਨ 'ਤੇ ਕਈ ਹਾਲੀਵੁੱਡ ਅਦਾਕਾਰਾਂ ਦਾ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਹੈ।ਖਬਰਾਂ ਅਨੁਸਾਰ ਇੱਕ ਸਟੋਰੀ ਵਿੱਚ ਸਿਮੋਨ ਸ਼ੇਫੀਲਡ ਨਾਮ ਦੀ ਮਹਿਲਾ ਨੇ ਲਿਖਿਆ ਹੈ ਕਿ “ਮੈਂ ਭਾਰਤੀ ਅਦਾਕਾਰਾ ਐਸ਼ਵਰਿਆ ਰਾਏ ਨੂੰ ਮੈਨੇਜ ਕਰਦੀ ਸੀ। 

ਹਾਰਵੇ ਨਾਲ ਗੱਲ ਕਰਦੇ ਹੋਏ ਮੈਨੂੰ ਸਮਝ ਆਇਆ ਕਿ ਉਹ ਐਸ਼ਵਰਿਆ ਨਾਲ ਇੱਕਲੇ ਮਿਲਣਾ ਚਾਹੁੰਦਾ ਹੈ। ਉਸ ਨੇ ਮੈਨੂੰ ਕਈ ਵਾਰ ਐਸ਼ਵਰਿਆ ਨਾਲ ਮੀਟਿੰਗ ਕਰਵਾਉਣ ਦੀ ਗੱਲ ਕਹੀ ਸੀ ਪਰ ਮੈ ਮਨ੍ਹਾ ਕਰ ਦਿੱਤਾ। ਜਦੋਂ ਮੈਂ ਉਸਦੇ ਆਫਿਸ ਜਾ ਰਹੀ ਸੀ ਤਾਂ ਉਸ ਨੇ ਮੇਰੇ ਤੋਂ ਪੁਛਿਆ ਕਿ ਮੈਨੂੰ ਉਸ ਨਾਲ ਇੱਕਲੇ ਮਿਲਣ ਲਈ ਕੀ ਕਰਨਾ ਹੋਵੇਗਾ? ਉਸ ਨੇ ਮੈਨੂੰ ਧਮਕਾਇਆ ਵੀ ,ਮੈਂ ਉਸ ਨੂੰ ਆਪਣੀ ਕਲਾਈਟ ਨੂੰ ਛੂਹਣ ਦਾ ਮੌਕਾ ਵੀ ਨਹੀਂ ਦਿੱਤਾ।