ਚੰਡੀਗੜ੍ਹ - ਹਰਿਆਣਾ ਭਾਜਪਾ ਸਰਕਾਰ 'ਚ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਉਹ ਡੇਰਾ ਸਿਰਸਾ ਜਾਂਦੇ ਰਹਿਣਗੇ ਤੇ ਉਹ ਕੋਈ ਗੈਰ ਕਾਨੂੰਨੀ ਸਥਾਨ ਨਹੀਂ ਹੈ। ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਡੇਰੇ ਨੂੰ ਦਾਨ ਵਿਚ 50 ਲੱਖ ਰੁਪਏ ਦਿੱਤੇ ਸਨ, ਨਾ ਕਿ ਡੇਰਾ ਮੁਖੀ ਨੂੰ ਤੇ ਸਜ਼ਾ ਡੇਰਾ ਮੁਖੀ ਨੂੰ ਹੋਈ ਹੈ, ਡੇਰੇ ਨੂੰ ਨਹੀਂ ਹੋਈ। ਇਸ ਲਈ ਉਥੇ ਵੋਟ ਮੰਗਣ ਲਈ ਜਾ ਸਕਦੇ ਹਾਂ।