ਬੀਤੀ ਰਾਤ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਆਲ ਹਾਰਟ ਐਫ.ਸੀ. ਨੇ ਕਮਾਲ ਕਰ ਵਿਖਾਇਆ। ਉਸ ਨੇ ਰਣਬੀਰ ਕਪੂਰ ਦੀ ਆਲ ਸਟਾਰਸ ਐਫ.ਸੀ. ਨੂੰ 7-3 ਨਾਲ ਹਰਾਇਆ। ਐਤਵਾਰ ਨੂੰ ਮੁੰਬਈ ਦੇ ਅੰਧੇਰੀ ਸਪੋਰਟਸ ਕੰਪਲੈਕਸ ਵਿਚ ਫਿਲਮੀ ਸਿਤਾਰਿਆਂ ਅਤੇ ਕ੍ਰਿਕਟਰਾਂ ਵਿਚਾਲੇ ਇਹ ਚੈਰਿਟੀ ਮੈਚ ਖੇਡਿਆ ਗਿਆ।
ਪਿਛਲੇ ਸਾਲ ਵੀ ਦੋਨੋਂ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਸੀ, ਜੋ 2-2 ਨਾਲ ਡਰਾ ਰਿਹਾ ਸੀ। ਸਾਬਕਾ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਵਿਰਾਟ ਦੀ ਟੀਮ ਦਾ ਹਿੱਸੇ ਰਹੇ। ਧੋਨੀ ਨੇ ਆਪਣੇ ਫੁੱਟਬਾਲ ਸਕਿਲ ਦਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਸ ਮੈਚ ਵਿਚ 2 ਗੋਲ ਕੀਤੇ।
ਉਨ੍ਹਾਂ ਨੇ ਮੈਚ ਦੇ 7ਵੇਂ ਅਤੇ 39ਵੇਂ ਮਿੰਟ ਇਹ ਦੋ ਗੋਲ ਕੀਤੇ। ਪਰ ਵਿਰਾਟ ਦੇ ਇਸ ਆਲ ਹਾਰਟ ਐਫ.ਸੀ. ਦੀ ਛੋਟੀ ਸਪੋਰਟਰ ਜੀਵਾ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਹੋਇਆ ਇੰਝ ਕਿ ਮੈਚ ਖਤਮ ਹੋਣ ਦੇ ਬਾਅਦ ਮੈਦਾਨ ਉੱਤੇ ਆਈ ਜੀਵਾ ਦੇ ਹੱਥ ਵਿਚ ਪਾਣੀ ਦੀ ਬੋਤਲ ਸੀ।
ਧੋਨੀ ਵੀ ਮੈਚ ਦੇ ਬਾਅਦ ਪਿਆਸੇ ਸਨ, ਉਹ ਆਪਣੀ ਬੇਟੀ ਦੇ ਹੱਥੋਂ ਪਾਣੀ ਪੀਣਾ ਚਾਹੁੰਦੇ ਸਨ। ਜੀਵਾ ਨੂੰ ਸਮਝ ਵਿੱਚ ਆ ਗਿਆ ਕਿ ਉਸਦੇ ਪਾਪਾ ਕੀ ਚਾਹੁੰਦੇ ਹਨ। ਉਸਨੇ ਉਹ ਬੋਤਲ ਪਾਪਾ ਵੱਲ ਵਧਾਈ।