ਜਦੋਂ ਸਿਰ ‘ਤੇ ਬਿਜਲੀ ਮੀਟਰ ਬੰਨ੍ਹ ਸਰੀਰ ਨਾਲ਼ ਤੋੜਨ ਲੱਗਾ ਟਿਊਬ ਲਾਈਟਾਂ ਖ਼ਬਰ ਪੜ੍ਹ ਤੁਸੀਂ ਵੀ ਕਰ ਸਕਦੇ ਹੋ ਇਵੇਂ

ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ‘ਚ ਵਾਧੇ ਤੋਂ ਬਾਅਦ ਲੋਕ ਕਾਫ਼ੀ ਦੁਖੀ ਨਜ਼ਰ ਆ ਰਹੇ ਹਨ।ਬਿਜਲੀ ਦਰਾਂ ਦਾ ਇਹ ਵਾਧਾ ਲੋਕਾਂ ਕੋਲ਼ੋਂ 1 ਅਪ੍ਰੈਲ 2017 ਤੋਂ ਵਸੂਲਿਆ ਜਾਣਾ ਹੈ ਭਾਵ 1 ਅਪ੍ਰੈਲ 2017 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪੈਸਾ ਬਿਜਲੀ ਦੇ ਬਿਲਾਂ ‘ਚ ਜੁੜ ਕੇ ਆਏਗਾ।

ਕੈਪਟਨ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਵੱਖ ਵੱਖ ਥਾਂਵਾਂ ਤੇ ਕੀਤਾ ਜਾ ਰਿਹਾ ਹੈ ਇਸੇ ਤਰਾਂ ਇਹ ਵਿਰੋਧ ਬਠਿੰਡਾ ‘ਚ ਵੀ ਵੇਖਣ ਨੂੰ ਮਿਲਿਆ।ਲੋਕਾਂ ਨੇ ਇਥੇ ਆਪਣੇ ਸਿਰਾਂ ‘ਤੇ ਮੀਟਰ ਬੰਨ੍ਹ ਕੇ ਹੱਥਾਂ ‘ਚ ਲਾਲਟੈਨ ਫ਼ੜ ਕੇ ਪੰਜਾਬ ਸਰਕਾਰ ਦਾ ਜਲੂਸ ਕੱਢਿਆ।ਇਕ ਵਿਅਕਤੀ ਨੇ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਆਪਣੇ ਸਰੀਰ ‘ਤੇ ਟਿਊਬ ਲਾਈਟਾਂ ਮਾਰ ਕੇ ਟਿਊਬਾਂ ਵੀ ਭੰਨੀਆਂ।

ਇਸ ਵਿਅਕਤੀ ਦਾ ਕਹਿਣਾ ਸੀ ਕਿ ਕੈਪਟਨ ਸਾਹਿਬ ਨੇ ਹੱਥ ‘ਚ ਗੁਟਕਾ ਫ਼ੜ ਕੇ ਕਿਹਾ ਸੀ ਕਿ ਉਹ ਬਿਜਲੀ ਦੀ ਕੀਮਤ 4 ਰੁਪਏ ਪ੍ਰਤੀ ਯੁਨਿਟ ਵਸੂਲਣਗੇ ਪਰ ਸਰਕਾਰ ਗਰੀਬਾਂ ਨਾਲ਼ ਵਾਅਦਾ ਖਿਲਾਫ਼ੀ ਕਰ ਰਹੀ ਹੈ।ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਆਪਣਾ ਫ਼ੈਸਲਾ ਵਾਪਿਸ ਨਹੀਂ ਲਵੇਗੀ ਤਾਂ ਉਹ ਸੰਘਰਸ ਨੂੰ ਹੋਰ ਵੀ ਤਿੱਖਾ ਕਰ ਦੇਣਗੇ।

ਆਮ ਲੋਕਾਂ ਦੇ ਨਾਲ਼ ਨਾਲ਼ਲ਼ ਆਮ ਆਦਮੀ ਪਾਰਟੀ ਨੇ ਵੀ ਐਲਾਨ ਕੀਤਾ ਹੈ ਕਿ ਉਹ ਕੈਪਟਨ ਸਾਹਿਬ ਦੇ ਸ਼ਹਿਰ ਪਟਿਆਲਾ ‘ਚ ਬਿਜਲੀ ਦੀਆਂ ਦਰਾਂ ‘ਚ ਕੀਤੇ ਵਾਧੇ ਦੇ ਵਿਰੋਧ ਲਈ ਪ੍ਰਦਰਸ਼ਨ ਕਰਨਗੇ।

ਇਹ ਐਲਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ।ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਲੋਕਾਂ ਦੇ ਪ੍ਰਦਰਸ਼ਨਾਂ ਅੱਗੇ ਝੁਕਦੀ ਹੈ ਜਾਂ ਵੀ ਇਸ ਵਾਧੇ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਜਾਂਦਾ ਹੈ।