ਸੁਪ੍ਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਦੇ ਦੋਸ਼ਾਂ ਤੋਂ ਉੱਠੇ ਵਿਵਾਦ ਦੇ ਸੁਲਝਾਉਣ ਲਈ ਭਾਵਨਾਤਮਕ ਪਲ ਵੀ ਆਇਆ। ਕੋਰਟ ਦਾ ਕੰਮ-ਧੰਦਾ ਸ਼ੁਰੂ ਹੋਣ ਤੋਂ ਪਹਿਲਾਂ ਜੱਜਾਂ ਦੀ ਹਰ ਰੋਜ ਹੋਣ ਵਾਲੀ ਚਾਹ ਪਾਰਟੀ ਵਿੱਚ ਸਾਰੇ ਜੱਜਾ ਜੁਟੇ ਪਰ ਮਾਹੌਲ ਥੋੜ੍ਹਾ ਬਦਲਿਆ ਨਜ਼ਰ ਆਇਆ। ਦੱਸਦੇ ਹਾਂ ਕਿ ਇਸ ਵਿੱਚ ਜਸਟੀਸ ਅਰੁਣ ਮਿਸ਼ਰਾ ਰੋ ਪਏ। ਜਸਟਿਸ ਅਰੁਣ ਮਿਸ਼ਰਾ ਚਾਰੇ ਸੀਨੀਅਰ ਜੱਜਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਅਤੇ ਸਮਰੱਥਾ ‘ਤੇ ਸਵਾਲ ਉਠਾਉਣ ਤੋਂ ਦੁਖੀ ਸਨ।
ਉਨ੍ਹਾਂ ਨੇ ਕਿਹਾ ਭਾਵੇਂ ਕਿ ਚਾਰਾਂ ਜੱਜਾਂ ਨੇ ਉਨ੍ਹਾਂ ਦਾ ਨਾਮ ਨਹੀਂ ਲਿਆ ਹੈ ਪਰ ਜਿਨ੍ਹਾਂ ਕੇਸਾਂ ਦਾ ਹਵਾਲਾ ਦਿੱਤਾ ਗਿਆ ਹੈ ਉਨ੍ਹਾਂ ਤੋਂ ਇਹ ਹੀ ਸਿੱਟਾ ਨਿਕਲਦਾ ਹੈ। ਇਨ੍ਹਾਂ ਕੇਸਾਂ ‘ਚ ਸੋਹਰਾਬੂਦੀਨ ਫਰਜੀ ਮੁਠਭੇੜ ਕੇਸ ਦੀ ਸੁਣਵਾਈ ਕਾਰਨ ਵਾਲੇ ਵਿਸ਼ੇਸ਼ ਜੱਜ ਬੀਐਚ ਲੋਯਾ ਦੀ ਮੌਤ ਦਾ ਮਾਮਲਾ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਕੜੀ ਮਿਹਨਤ ਕਰਦੇ ਹਨ ਤੇ ਉਨ੍ਹਾਂ ‘ਤੇ ਕੰਮ ਦਾ ਵੀ ਬਹੁਤ ਬੋਝ ਹੈ।
ਪਹਿਲਾਂ ਵੀ ਸਾਬਕਾ ਪ੍ਰਧਾਨ ਜੱਜ ਟੀਐਸ ਠਾਕੁਰ ਤੇ ਜਸਟਿਸ ਖੇਹਰ ਉਨ੍ਹਾਂ ਨੇ ਮੁਸ਼ਕਿਲ ਕੇਸ ਦਿੰਦੇ ਰਹੇ ਹਨ।ਦੱਸ ਦੇਈਏ ਕਿ ਬੀਤੇ ਦਿਨ ਆਜ਼ਾਦੀ ਤੋਂ ਬਾਅਦ ਦੇਸ਼ ‘ਚ ਪਹਿਲੀ ਵਾਰ ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਕੇ ਨਿਆਂ ਪ੍ਰਣਾਲੀ ਵਿਚਲੀਆਂ ਖਾਮੀਆਂ ਦਾ ਜ਼ਿਕਰ ਕਰਦਿਆਂ ਲੋਕਤੰਤਰ ਨੂੰ ਖ਼ਤਰਾ ਹੋਣ ਦੀ ਗੱਲ ਆਖੀ ਸੀ, ਜਿਸ ਤੋਂ ਬਾਅਦ ਦੇਸ਼ ਭਰ ਵਿਚ ਹੜਕੰਪ ਮਚ ਗਿਆ ਸੀ।
ਜੱਜਾਂ ਦੇ ਇਸ ਕਦਮ ਨੇ ਮੋਦੀ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਤੁਰੰਤ ਬਾਅਦ ਪੀਐੱਮ ਮੋਦੀ ਨੇ ਕਾਨੂੰਨ ਮੰਤਰੀ ਨੂੰ ਤਲਬ ਕਰ ਲਿਆ ਸੀ।ਚੀਫ ਜਸਟਿਸ ਤੋਂ ਬਾਅਦ ਸੁਪਰੀਮ ਕੋਰਟ ਦੇ 4 ਸੀਨੀਅਰ ਜੱਜ ਜਸਟਿਸ ਚਲਾਮੇਸ਼ਵਰ, ਜਸਟਿਸ ਮਦਨ ਲੋਕੁਰ, ਕੁਰੀਅਨ ਜੋਸੇਫ, ਰੰਜਨ ਗੋਗੋਈ ਨੇ ਮੀਡੀਆ ਨਾਲ ਗੱਲਬਾਤ ਰਾਹੀਂ ਸੁਪਰੀਮ ਕੋਰਟ ਦੇ ਪ੍ਰਸ਼ਾਸਨ ‘ਚ ਬੇਨਿਯਮੀਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਨੰਬਰ 2 ਦੇ ਜੱਜ ਮੰਨੇ ਜਾਣ ਵਾਲੇ ਜਸਟਿਸ ਚਲਾਮੇਸ਼ਵਰ ਨੇ ਕਿਹਾ ਸੀ ਕਿ ”ਕਰੀਬ 2 ਮਹੀਨੇ ਪਹਿਲਾਂ ਅਸੀਂ 4 ਜੱਜਾਂ ਨੇ ਚੀਫ ਜਸਟਿਸ ਨੂੰ ਪੱਤਰ ਲਿਖਿਆ ਅਤੇ ਮੁਲਾਕਾਤ ਕੀਤੀ ਸੀ।”ਅਸੀਂ ਉਸ ਮੁਲਾਕਾਤ ਦੌਰਾਨ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਜੋ ਕੁਝ ਵੀ ਸੁਪਰੀਮ ਕੋਰਟ ਦੇ ਪ੍ਰਸ਼ਾਸਨ ਵਿਚ ਹੋ ਰਿਹਾ ਹੈ, ਉਹ ਸਹੀ ਨਹੀਂ ਹੈ। ਪ੍ਰਸ਼ਾਸਨ ਠੀਕ ਤਰ੍ਹਾਂ ਨਹੀਂ ਚੱਲ ਰਿਹਾ ਹੈ।
ਇਹ ਮਾਮਲਾ ਇੱਕ ਕੇਸ ਦੇ ਅਸਾਈਨਮੈਂਟ ਨੂੰ ਲੈ ਕੇ ਸੀ।” ਉਨ੍ਹਾਂ ਨੇ ਕਿਹਾ ਅਸੀਂ ਚੀਫ ਜਸਟਿਸ ਨੂੰ ਆਪਣੀ ਗੱਲ ਸਮਝਾਉਣ ‘ਚ ਅਸਫ਼ਲ ਰਹੇ। ਇਸ ਲਈ ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਮੀਡੀਆ ਜ਼ਰੀਏ ਆਪਣੀ ਪੂਰੀ ਗੱਲ ਰੱਖਣ ਦਾ ਫ਼ੈਸਲਾ ਕੀਤਾ ਸੀ।ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਕਿਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਚੀਫ ਜਸਟਿਸ ਨੂੰ ਪੱਤਰ ਲਿਖਿਆ ਸੀ,”ਜਸਟਿਸ ਕੁਰੀਅਨ ਜੋਸੇਫ ਨੇ ਕਿਹਾ ਕਿ ਇਹ ਇੱਕ ਕੇਸ ਦੇ ਅਸਾਈਨਮੈਂਟ ਨੂੰ ਲੈ ਕੇ ਸੀ।
ਇਹ ਪੁੱਛੇ ਜਾਣ ‘ਤੇ ਕਿ ਕੀ ਇਹ ਸੀਬੀਆਈ ਜੱਜ ਜਸਟਿਸ ਲੋਇਆ ਦੀ ਸ਼ੱਕੀ ਮੌਤ ਨਾਲ ਜੁੜਿਆ ਮਾਮਲਾ ਹੈ, ਕੁਰੀਅਨ ਨੇ ਕਿਹਾ ਸੀ, ਹਾਂ।” ਇਸ ਦੌਰਾਨ ਸੀਜੇਆਈ ਨੂੰ ਲਿਖਿਆ ਪੱਤਰ ਜੱਜ ਮੀਡੀਆ ਨੂੰ ਦਿਖਾਇਆ ਸੀ।