ਜੰਮੂ : ਜੰਮੂ 'ਚ ਇਕ ਵਾਰ ਫਿਰ ਅੱਤਵਾਦੀਆਂ ਨੇ ਵੱਡੀ ਕਰਤੂਤ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀਆਂ ਨੇ ਇਸ ਵਾਰ ਜੰਮੂ ਦੇ ਸੁੰਜਵਾਂ ਫੌਜ ਕੈਂਪ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ 'ਚ ਹੁਣ ਤੱਕ ਇਕ ਜਵਾਨ ਦੇ ਸ਼ਹੀਦ ਹੋਣ ਦੀ ਖਬਰ ਹੈ ਅਤੇ ਇਕ ਜਵਾਨ ਦੀ ਜਵਾਨ ਬੇਟੀ ਵੀ ਇਸ ਹਮਲੇ 'ਚ ਜ਼ਖਮੀ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਜੰਮੂ 'ਚ ਰੈੱਡ ਅਲਰਟ ਕਰ ਦਿੱਤਾ ਗਿਆ ਹੈ।
ਫੌਜ ਕੈਂਪ ਦੇ ਕੁਆਰਟਰ 'ਚ 3 ਤੋਂ 4 ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਕੈਂਪ ਦੇ ਅੰਦਰੋਂ ਰੁਕ-ਰੁਕ ਕੇ ਫਾਇਰਿੰਗ ਦੀਆਂ ਆਵਾਜ਼ਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਤੜਕੇ ਸਵੇਰੇ 4.55 'ਤੇ ਸੰਤਰੀ ਦੇ ਬੰਕਰ 'ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। '
ਫਿਲਹਾਲ ਅੱਤਵਾਦੀ ਫੌਜ ਦੇ ਇਕ ਕੁਆਰਟਰ 'ਚ ਵੜੇ ਹੋਏ ਹਨ। ਇੰਟੈਲੀਜੈਂਸ ਸੂਤਰਾਂ ਮੁਤਾਬਕ ਅਫਜ਼ਲ ਗੁਰੂ ਦੀ ਬਰਸੀ ਨੂੰ ਦੇਖਦੇ ਹੋਏ ਪੂਰੇ ਜੰਮੂ-ਕਸ਼ਮੀਰ 'ਚ ਹਾਈ ਅਲਰਟ ਐਲਾਨ ਕੀਤਾ ਗਿਆ ਸੀ। ਖੁਫੀਆ ਸੂਤਰਾਂ ਨੇ ਆਤਮਘਾਤੀ ਹਮਲੇ ਦਾ ਸ਼ੱਕ ਜ਼ਾਹਰ ਕੀਤਾ ਸੀ। ਇਸ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ ਹੋ ਸਕਦਾ ਹੈ।