ਜਾਨਲੇਵਾ ਬਲੂ ਵ੍ਹੇਲ ਗੇਮ ਨੇ ਪੰਜਾਬ ਵਿੱਚ ਵੀ ਦਿੱਤੀ ਦਸਤਕ

ਖਾਸ ਖ਼ਬਰਾਂ

ਪੂਰੀ ਦੁਨੀਆ ਵਿੱਚ ਖੁਦਕੁਸ਼ੀਆਂ ਲਈ ਉਕਸਾਉਂਦੀ ਆਤਮਘਾਤੀ ਗੇਮ ਬਲੂ ਵ੍ਹੇਲ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ। ਪਠਾਨਕੋਟ ਤੋਂ ਫ਼ਾਹਾ ਲੈਣ ਦੀ ਕੋਸ਼ਿਸ਼ ਕਰਦੇ ਇੱਕ 11 ਵੀਂ ਜਮਾਤ ਦੇ ਵਿਦਿਆਰਥੀ ਨੂੰ ਪਰਿਵਾਰ ਵੱਲੋਂ ਮੌਕੇ 'ਤੇ ਬਚਾ ਲਿਆ ਗਿਆ।

 ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮਾਪਿਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਬੱਚਿਆਂ ਨੂੰ ਮੋਬਾਈਲ ਫੋਨ ਵਰਤਣ ਦੀ ਇਜਾਜ਼ਤ ਨਾ ਦੇਣ। ਸਕੂਲਾਂ ਵਿੱਚ ਇਸ ਖ਼ਬਰ ਨੂੰ ਲੈ ਕੇ ਚੌਕਸੀ ਵਰਤੀ ਜਾ ਰਹੀ ਹੈ। 

ਇਸ ਵੇਲੇ ਇਹ ਦੁਨੀਆਂ ਦੇ ਸਾਰੇ ਮੁਲਕਾਂ ਲਈ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ। ਮੁੰਬਈ ਅਤੇ ਮਦੁਰਈ ਤੋਂ ਬਾਅਦ ਹੁਣ ਪੰਜਾਬ ਵਿੱਚ ਬਲੂ ਵ੍ਹੇਲ ਗੇਮ ਦਾ ਇਹ ਪਹਿਲਾ ਮਾਮਲਾ ਹੈ।