ਨਵੀਂ ਦਿੱਲੀ: ਰੋਜ਼ਾਨਾ ਦੀ ਜ਼ਿੰਦਗੀ ਵਿੱਚ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਬੇਹੱਦ ਖਾਸ ਜ਼ਰੂਰਤ ਬਣ ਚੁੱਕੇ ਹਨ। ਜੇਕਰ ਤੁਹਾਡਾ ਇਹ ਕਾਰਡ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ? ਅਜਿਹੀ ਹਾਲਤ ਵਿੱਚ ਸਭ ਤੋਂ ਪਹਿਲਾ ਡਰ ਪੈਸੇ ਗਵਾਚ ਜਾਣ ਦਾ ਹੁੰਦਾ ਹੈ ਪਰ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅਸੀਂ ਦੱਸਦੇ ਹਾਂ ਅਜਿਹੀ ਹਾਲਤ ਨਾਲ ਨਜਿੱਠਣ ਦਾ ਰਾਹ।
ਸਭ ਤੋਂ ਪਹਿਲਾਂ ਤੁਸੀਂ ਆਪਣੇ ਖਾਤੇ ਨੂੰ ਨੈੱਟਬੈਂਕਿੰਗ ਨਾਲ ਜੋੜ ਲਵੋ। ਇਸ ਵਿੱਚ ਇਹ ਹੋਵੇਗਾ ਕਿ ਜੇਕਰ ਤੁਹਾਡਾ ਕਾਰਡ ਕਦੇ ਗਵਾਚ ਜਾਂਦਾ ਹੈ ਤਾਂ ਤੁਸੀਂ ਆਪਣਾ ਨੈੱਟਬੈਕਿੰਗ ਲਾਗ ਇੰਨ ਕਰਕੇ ਡੀਐਕਟਿਵ ਕਰ ਸਕਦੇ ਹੋ। ਤੁਸੀਂ ਨੈੱਟਬੈਕਿੰਗ ਜ਼ਰੀਏ ਆਪਣਾ ਅਕਾਊਟ ਪਾਸਵਰਡ ਵੀ ਬਦਲ ਸਕਦੇ ਹੋ, ਜਿਸ ਨਾਲ ਤੁਹਾਡੇ ਖੋਏ ਹੋਏ ਕਾਰਡ ਦਾ ਕੋਈ ਇਸਤੇਮਾਲ ਨਹੀਂ ਕਰ ਸਕੇਗਾ।
ਚੰਗਾ ਹੋਵੇਗਾ ਕਿ ਤੁਸੀਂ ਆਪਣੇ ਫੋਨ ਜਾਂ ਕਿਸੇ ਡਾਇਰੀ ਵਿੱਚ ਆਪਣੇ ਬੈਂਕ ਦਾ ਕਸਟਮਰ ਕੇਅਰ ਨੰਬਰ ਲਿਖ ਕੇ ਰੱਖੋ। ਕਾਰਡ ਬਲਾਕ ਹੋ ਜਾਣ ਮਗਰੋਂ ਤੁਸੀਂ ਆਪਣੇ ਨੈੱਟਬੈਂਕਿਗ ਜ਼ਰੀਏ ਨਵੇਂ ਕਾਰਡ ਲਈ ਅਪਲਾਈ ਕਰ ਸਕਦੇ ਹੋ। ਬੈਂਕ ਤੁਹਾਡੇ ਰਜਿਸਟਰਡ ਪਤੇ ਉੱਤੇ 5-7 ਦਿਨਾਂ ਦੇ ਅੰਦਰ ਨਵਾਂ ਕਾਰਡ ਤੇ ਪਿਨ ਭੇਜ ਦੇਵੇਗਾ। ਤੁਸੀਂ ਖੁਦ ਆਪਣੇ ਬੈਂਕ ਵਿੱਚ ਜਾ ਕੇ ਨਵੇਂ ਕਾਰਡ ਲਈ ਅਪਲਾਈ ਕਰ ਸਕਦੇ ਹੋ।