ਜੇਕਰ ਤੁਹਾਡੇ ਘਰ ਵੀ ਵਰਤਿਆ ਜਾ ਰਿਹਾ ਹੈ ਐਲਈਡੀ ਬੱਲਬ ਤਾਂ ਹੋ ਜਾਓ ਸਾਵਧਾਨ

ਖਾਸ ਖ਼ਬਰਾਂ

ਨਵੀਂ ਦਿੱਲੀ: ਐਲਈਡੀ ਬਲਬ ਨੂੰ ਲੈ ਕੇ ਹੈਰਾਨ ਕਰਨ ਖ਼ੁਲਾਸਾ ਸਾਹਮਣੇ ਆਇਆ ਹੈ। ਨੀਲਸਨ ਦੀ ਸਟੱਡੀ ਰਿਪੋਰਟ ਮੁਤਾਬਕ ਘਰੇਲੂ ਬਾਜ਼ਾਰ ਵਿੱਚ 76 ਫ਼ੀਸਦੀ ਤੇ ਐਲਈਡੀ ਡਾਊਨਲਾਈਟਰ ਦੇ 71 ਫ਼ੀਸਦੀ ਬਰਾਂਡ ਗ੍ਰਾਹਕ ਸੁਰੱਖਿਆ ਮਾਪਦੰਡ ਦੀਆਂ ਧੱਜੀਆਂ ਉਡਾ ਰਹੇ ਹਨ।

ਨੀਲਸਨ ਦੇ ਵੱਖ-ਵੱਖ ਸ਼ਹਿਰਾਂ ਦੀਆਂ 200 ਦੁਕਾਨਾਂ ਦਾ ਅਧਿਐਨ ਕੀਤਾ। ਭਾਰਤੀ ਮਾਣਕ ਬਿਊਰੋ (ਬੀਆਈਐਸ) ਤੇ ਇਲੈਕਟ੍ਰਾਨਿਕਸ ਤੇ ਸੂਚਨਾ ਪ੍ਰਸਾਰਨ ਮੰਤਰਾਲੇ ਨੇ ਇਹ ਸਟੈਂਡਰਡ ਤਿਆਰ ਕੀਤਾ ਹੈ। ਇਲੈਕਟ੍ਰਿਕ ਲੈਂਪ ਐਂਡ ਕੰਪੋਨੈਂਟ ਮੈਨੂਫੈਕਚਰਜ਼ ਐਸੋਸੀਏਸ਼ਨ ਮੁਤਾਬਕ ਦਿੱਲੀ ਵਿੱਚ ਬੀਆਈਐਸ ਮਾਨਕਾਂ ਦੇ ਸਭ ਤੋਂ ਜ਼ਿਆਦਾ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ।