ਬਲਾਤਕਾਰ ਕੇਸ 'ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਜੇਲ੍ਹ ਦੀ ਸਜ਼ਾ ਕੱਟ ਰਹੇ ਬਾਬਾ ਰਾਮ ਰਹੀਮ ਨੂੰ ਲੈ ਕੇ ਇੱਕ ਦੇ ਬਾਅਦ ਇੱਕ ਖੁਲਾਸੇ ਹੋ ਰਹੇ ਹਨ। ਕਦੇ ਜੇਲ੍ਹ ਵਿੱਚ ਉਹ ਹਨੀਪ੍ਰੀਤ ਨੂੰ ਯਾਦ ਕਰਕੇ ਰੋਣ ਲੱਗਦਾ ਹੈ ਤੇ ਕਦੇ ਆਪਣੀ ਐਸ਼ ਭਰੀ ਜਿੰਦਗੀ ਨੂੰ ਯਾਦ ਕਰਕੇ ਉਹ ਧਾਹਾ ਮਾਰ - ਮਾਰ ਕਰ ਰੋਂਦਾ ਹੈ। ਪਰ ਵੀਰਵਾਰ ਦਾ ਦਿਨ ਰਾਮ ਰਹੀਮ ਲਈ ਬਹੁਤ ਭਾਰੀ ਗੁਜਰਿਆ।
ਕਿਉਂਕਿ ਵੀਰਵਾਰ ਨੂੰ ਰਾਮ ਰਹੀਮ ਨੂੰ ਰੇਪ ਕੇਸ ਵਿੱਚ ਦੋਸ਼ੀ ਸਾਬਤ ਹੋਣ ਦੇ ਬਾਅਦ ਉਸ ਤੋਂ ਅੱਖਾਂ ਮਿਲਾਉਣੀ ਪਈਆਂ ਜਿਸਨ੍ਹੇ ਉਸਨੂੰ ਜਨਮ ਦਿੱਤਾ ਹੈ। ਜੀ ਹਾਂ ਰਾਮ ਰਹੀਮ ਦੀ ਮਾਂ ਨਸੀਬ ਕੌਰ ਆਪਣੇ ਬੇਟੇ ਨੂੰ ਮਿਲਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ ਸੀ । ਮਾਂ ਦਾ ਚਿਹਰਾ ਦੇਖਦੇ ਹੀ ਰਾਮ ਰਹੀਮ ਨੇ ਹੰਝੂਆਂ ਦੀ ਝੜੀ ਲਾ ਦਿੱਤੀ। ਪੁੱਤ ਦੀਆਂ ਅੱਖਾਂ 'ਚ ਹੰਝੂ ਦੇਖ ਮਾਂ ਵੀ ਫੁੱਟ-ਫੁੱਟ ਰੋਣ ਲੱਗ ਪਈ। ਕਰੀਬ ਅੱਧਾ ਘੰਟਾ ਮਾਂ-ਪੁੱਤ ਦੀ ਮੁਲਾਕਾਤ ਹੋਈ ਪਰ ਇਸ ਦੌਰਾਨ ਰਾਮ ਰਹੀਮ ਦੀ ਇਕ ਇੱਛਾ ਅਧੂਰੀ ਹੀ ਰਹਿ ਗਈ।
ਰਾਮ ਰਹੀਮ ਆਪਣੀ ਮਾਂ ਦੇ ਗਲੇ ਲੱਗਣਾ ਚਾਹੁੰਦਾ ਸੀ ਪਰ ਦੋਹਾਂ ਵਿਚਕਾਰ ਸ਼ੀਸ਼ੇ ਦੀ ਕੰਧ ਹੋਣ ਕਾਰਨ ਉਸ ਦੀ ਇਹ ਖੁਆਇਸ਼ ਦਿਲ 'ਚ ਹੀ ਰਹਿ ਗਈ। ਦੋਹਾਂ ਦੀ ਜਿੰਨੀ ਵੀ ਗੱਲ ਹੋਈ, ਇੰਟਰਕਾਮ ਫੋਨ ਰਾਹੀਂ ਹੀ ਹੋਈ। ਮੁਲਾਕਾਤ ਦੌਰਾਨ ਮਾਂ ਨੇ ਪੁੱਤ ਨੂੰ ਹੌਂਸਲਾ ਦਿੱਤਾ ਅਤੇ ਧੀਰਜ ਰੱਖਣ ਲਈ ਕਿਹਾ। ਰਾਮ ਰਹੀਮ ਨੇ ਮਾਂ ਨੂੰ ਪੁੱਛਿਆ ਕਿ ਡੇਰਾ ਕਿਵੇਂ ਚੱਲ ਰਿਹਾ ਹੈ ਤਾਂ ਮਾਂ ਨੇ ਉੱਤਰ ਦਿੰਦਿਆਂ ਕਿਹਾ ਕਿ ਡੇਰੇ 'ਚ ਸਭ ਕੁਝ ਠੀਕ ਚੱਲ ਰਿਹਾ ਹੈ।
ਰਾਮ ਰਹੀਮ ਨੂੰ ਮਿਲਣ ਆਈ ਨਸੀਬ ਕੌਰ ਨਾਲ ਸੁਰੱਖਿਆ ਕਰਮਚਾਰੀਆਂ ਦੀਆਂ 2 ਹੋਰ ਗੱਡੀਆਂ ਸਨ। ਜੇਲ ਤੱਕ ਰਸਤੇ 'ਚ ਲੱਗੀ ਪੁਲਸ ਅਤੇ ਪੈਰਾ ਮਿਲਟਰੀ ਦੇ ਸਾਂਝੇ ਨਾਕੇ 'ਤੇ ਨਸੀਬ ਕੌਰ ਦੀ ਕਾਰ ਨੂੰ ਜਾਂਚ ਲਈ ਰੁਕਵਾਇਆ ਗਿਆ। ਇੱਥੋਂ ਵੀਡੀਓਗ੍ਰਾਫੀ ਕਰਦੇ ਹੋਏ ਕਾਰ ਦੀ ਚੈਕਿੰਗ ਕੀਤੀ ਗਈ, ਜਿਸ ਤੋਂ ਬਾਅਦ ਨਸੀਬ ਕੌਰ ਨੂੰ ਜੇਲ ਅੰਦਰ ਜਾਣ ਦਿੱਤਾ ਗਿਆ।