ਜੀਓ ਦਾ ਇੱਕ ਹੋਰ ਧਮਾਕਾ, ਸਿਰਫ਼ 98 ਰੁਪਏ 'ਚ

ਖਾਸ ਖ਼ਬਰਾਂ

ਨਵੀਂ ਦਿੱਲੀ: ਰਿਲਾਇੰਸ ਜੀਓ ਰਿਪਬਲਿਕ ਡੇਅ ਆਫ਼ਰ ਲੈ ਕੇ ਆਇਆ ਹੈ। ਕੰਪਨੀ ਆਪਣੇ ਗ੍ਰਾਹਕਾਂ ਨੂੰ ਰਿਪਬਲਿਕ ਡੇਅ ਮੌਕੇ ਨਵਾਂ ਡਾਟਾ ਪੈਕ ਦੇ ਰਹੀ ਹੈ। ਇਹ 26 ਜਨਵਰੀ ਨੂੰ ਸ਼ੁਰੂ ਹੋਵੇਗਾ। ਜੀਓ ਦੇ ਰਿਪਬਲਿਕ ਡੇਅ ਆਫ਼ਰ ਵਿੱਚ ਕੰਪਨੀ 98 ਰੁਪਏ ਦੇ ਰੀਚਾਰਜ ‘ਤੇ 2 ਜੀਬੀ ਹਾਈ ਸਪੀਡ ਡਾਟਾ ਦੇ ਰਹੀ ਹੈ। ਇਹ 28 ਦਿਨਾਂ ਲਈ ਵੈਲਿਡ ਹੋਵੇਗਾ।

ਇਸ ਤੋਂ ਇਲਾਵਾ ਗ੍ਰਾਹਕਾਂ ਨੂੰ ਅਨਲਿਮਿਟਿਡ ਕਾਲਿੰਗ, ਐਸਐਮਐਸ ਤੇ ਜੀਓ ਐਪਸ ਵੀ ਫ਼ਰੀ ਮਿਲਣਗੇ। ਇਸ ਆਫ਼ਰ ਤੋਂ ਪਹਿਲਾਂ 98 ਰੁਪਏ ਵਿੱਚ 2.1 ਜੀਬੀ ਡਾਟਾ ਦਿੱਤਾ ਜਾ ਰਿਹਾ ਸੀ ਪਰ ਇਸ ਦੀ ਮਿਆਦ ਸਿਰਫ਼ 14 ਦਿਨਾਂ ਦੀ ਸੀ। ਮਤਲਬ ਹੁਣ ਇਸ ਦੀ ਮਿਆਦ ਡਬਲ ਕਰ ਦਿੱਤੀ ਗਈ ਹੈ।

ਰਿਲਾਇੰਸ ਜੀਓ ਦੇ ਇਸ ਨਵੇਂ ਆਫ਼ਰ ਤਹਿਤ ਇੱਕ ਜੀਬੀ ਡਾਟਾ ਦੀ ਥਾਂ ਹੁਣ 1.5 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਰੋਜ਼ਾਨਾ 2 ਜੀਬੀ ਡਾਟਾ ਵੀ ਦਿੱਤਾ ਜਾਵੇਗਾ। ਏਅਰਟੈੱਲ ਨੇ ਵੀ ਜੀਓ ਨੂੰ ਟੱਕਰ ਦੇਣ ਲਈ ਕੁਝ ਦਿਨ ਪਹਿਲਾਂ ਨਵੇਂ ਪਲਾਨ ਲਾਂਚ ਕੀਤੇ ਸੀ। ਇਸ ਵਿੱਚ ਕੰਪਨੀ ਨੇ ਇੱਕ ਜੀਬੀ ਡਾਟਾ ਨੂੰ ਵਧਾ ਕੇ 1.4 ਜੀਬੀ ਡਾਟਾ ਕਰ ਦਿੱਤਾ ਸੀ।