ਜੀਓ ਦਾ ਇੱਕ ਹੋਰ ਵੱਡਾ ਧਮਾਕਾ

ਖਾਸ ਖ਼ਬਰਾਂ

ਨਵੀਂ ਦਿੱਲੀ: ਰਿਲਾਇੰਸ ਰਿਟੇਲ ਆਪਣੇ 4ਜੀ ਫੀਚਰ ਫੋਨ ਜੀਓਫੋਨ ਦੀ ਬੂਕਿੰਗ ਦਾ ਦੂਜਾ ਗੇੜ ਦੀਵਾਲੀ ਮਗਰੋਂ ਸ਼ੁਰੂ ਕਰੇਗੀ। ਕੰਪਨੀ ਪਹਿਲੇ ਗੇੜ ਵਿੱਚ ਮਿਲੀ ਤਕਰੀਬਨ 60 ਲੱਖ ਦੀ ਬੂਕਿੰਗ ਦੀ ਪੂਰਤੀ ਫਿਲਹਾਲ ਕਰ ਰਹੀ ਹੈ।

ਰਿਲਾਇੰਸ ਰਿਟੇਲ ਦੇ ਚੈਨਲ ਪਾਰਟਨਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜੀਓਫੋਨ ਬੂਕਿੰਗ ਦਾ ਦੂਜਾ ਗੇੜ ਦੀਵਾਲੀ ਤੋਂ ਬਾਅਦ ਸ਼ੁਰੂ ਹੋਏਗਾ। ਇਹ ਅਕਤੂਬਰ ਦੇ ਆਖਰੀ ਹਫਤੇ ਜਾਂ ਫਿਰ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਸਕਦਾ ਹੈ।