ਕਦੋਂ ਰਿਲੀਜ਼ ਹੋਵੇਗੀ ਪਦਮਾਵਤੀ, ਅੱਜ ਹੋ ਸਕਦਾ ਹੈ ਤਾਰੀਖ ਦਾ ਐਲਾਨ

ਖਾਸ ਖ਼ਬਰਾਂ

ਕਿਹੜੀ ਗੱਲ ਤੋਂ ਨਾਰਾਜ਼ ਹਨ ਪਦਮਾਵਤੀ ਦੇ ਵੰਸ਼ਜ

ਪਦਮਾਵਤੀ ਫਿਲਮ ਦੇ ਵਿਵਾਦ ਨੂੰ ਸੁਲਝਾਉਣ ਦੇ ਲਈ ਕੇਂਦਰੀ ਫਿਲਮ ਸੈਂਸਰ ਬੋਰਡ ਨੇ ਫਿਲਮ ਦੀ ਸਮੀਖਿਆ ਦੇ ਲਈ ਇਤਿਹਾਸਕਾਰਾਂ ਅਤੇ ਸਾਬਕਾ ਰਾਜਘਰਾਨੇ ਦੇ ਮੈਂਬਰਾਂ ਨੂੰ ਮਿਲਾ ਕੇ ਇੱਕ ਪੈਨਲ ਬਣਾਇਆ ਗਿਆ ਹੈ। ਖਬਰਾਂ ਅਨੁਸਾਰ ਪੈਨਲ ਵਿੱਚ 6 ਮੈਂਬਰ ਹਨ। ਪੈਨਲ ਫਿਲਮ ਦੀ ਸਮੀਖਿਆ ਤੋਂ ਬਾਅਦ ਤੈਅ ਕਰੇਗਾ ਕਿ ਮੂਵੀ ਨੂੰ ਰਿਲੀਜ਼ ਕੀਤਾ ਜਾਣਾ ਹੈ ਕਿ ਨਹੀਂ।

ਉੱਥੇ ਸੰਜੇ ਲੀਲਾ ਭੰਸਾਲੀ ਦੇ ਇਸ ਡ੍ਰੀਮ ਪ੍ਰੋਜੈਕਟ ਦੇ ਫਰਵਰੀ ਜਾਂ ਮਾਰਚ ਤੱਕ ਰਿਲੀਜ਼ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਨਿਰਮਾਤਾ ਦੇ ਵੱਲੋਂ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਇਆ ਹੈ। ਦੱਸ ਦਈਏ ਕਿ ਇਹ ਫਿਲਮ ਪਹਿਲਾਂ 12 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕਰਨੀ ਸੈਨਾ ਦੇ ਇਤਰਾਜ਼ ਅਤੇ ਰਾਜਨੀਤਿਕ ਵਿਵਾਦ ਅਤੇ ਸੈਂਸਰ ਬੋਰਡ ਦੇ ਲਈ ਭੇਜੀ ਅਰਜ਼ੀ ਵਿੱਚ ਕਈ ਗਲਤੀਆਂ ਸਨ।

ਮੀਡੀਆ ਨਾਲ ਗੱਲਬਾਤ ਦੌਰਾਨ ਰਾਣੀ ਪਦਮਾਵਤੀ ਦੇ ਵੰਸ਼ਜ ਵਿਸ਼ਵਰਾਜ ਸਿੰਘ ਨੇ ਦੱਸਿਆ ਸੀ ਕਿ ਸੈਂਸਰ ਬੋਰਡ ਨੇ ਉਨ੍ਹਾਂ ਨੂੰ ਕਮੇਟੀ ਵਿੱਚ ਸ਼ਾਮਿਲ ਹੋਣ ਦੇ ਲਈ ਇਨਵੀਟੇਸ਼ਨ ਦਿੱਤਾ ਸੀ ਪਰ ਪ੍ਰਸੂਨ ਨੂੰ ਭੇਜੇ ਦੋ ਖਤਾਂ ਵਿੱਚ ਵਿਸ਼ਵਰਾਜ ਸਿੰਘ ਨੇ ਫਿਲਮ ਵਿੱਚ ਪਦਮਾਵਤੀ ਨੂੰ ਲੈ ਕੇ ਕੁਝ ਸਵਾਲ ਪੁੱਛੇ ਸਨ ਜਿਸ ਦਾ ਜਵਾਬ ਨਹੀਂ ਦਿੱਤਾ। ਵਿਸ਼ਵਰਾਜ ਨੇ ਸਵਾਲ ਉਠਾਇਆ ਕਿ ਜਦੋਂ ਫਿਲਮ ਦੇ 5 ਮਿੰਟ ਦੇ ਸੀਨ ਨੂੰ ਠੀਕ ਨਹੀਂ ਕੀਤਾ ਜਾ ਸਕਿਆ ਤਾਂ ਦੋ ਘੰਟਿਆਂ ਦੀ ਫਿਲਮ ਨੂੰ ਸੈਂਸਰ ਕਿਸ ਤਰ੍ਹਾਂ ਠੀਕ ਕਰੇਗਾ?

ਫਿਲਮ ਨੂੰ ਲੈ ਕੇ ਲੰਬੇ ਸਮੇਂ ਤੋਂ ਹੰਗਾਮਾ ਹੈ। ਇਲਜ਼ਾਮ ਹੈ ਕਿ ਸੰਜੇ ਲੀਲਾ ਭੰਸਾਲੀ ਨੇ ਪਦਮਾਵਤੀ ਦੇ ਸਖਸ਼ੀਅਤ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਇਲਜ਼ਾਮ ਹੈ ਕਿ ਫਿਲਮ ਵਿੱਚ ਰਾਣੀ ਪਦਮਾਵਤੀ ਅਤੇ ਖਿਲਜੀ ਦੇ ਵਿੱਚ ਡ੍ਰੀਮ ਸੀਕੁਐਂਸ ਹੈ ਹਾਲਾਂਕਿ ਭੰਸਾਲੀ ਖੁਦ ਇਸ ਗੱਲ ਨੂੰ ਖਾਰਜ ਕਰ ਚੁੱਕੇ ਹਨ।ਵਿਵਾਦ ਦੇ ਕਾਰਨ ਤੋਂ 12 ਦਸੰਬਰ ਨੂੰ ਪ੍ਰਸਤਾਵਿਤ ਫਿਲਮ ਸੈਂਸਰ ਵਿੱਚ ਅਟਕ ਗਈ ਅਤੇ ਇਸਦੀ ਰਿਲੀਜ਼ ਟਾਲਣੀ ਪਈ।

ਹੁਣ ਚਰਚਾ ਹੈ ਕਿ ਜੇਕਰ ਫਿਲਮ ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ ਹਾਲਾਂਕਿ ਅਜੇ ਸੈਂਸਰ ਨੇ ਇਸ ਨੂੰ ਪਾਸ ਕਰਨਾ ਹੈ।ਪਦਮਾਵਤੀ ਨੂੰ ਲੈ ਕੇ ਵਿਵਾਦ ਵੀ ਸ਼ਾਂਤ ਨਹੀਂ ਹੋਏ ਹਨ।ਇਸ ਫਿਲਮ ਵਿੱਚ ਦੀਪਿਕਾ ਪਾਦੁਕੋਣ ਪਦਮਾਵਤੀ ਦੀ ਭੂਮਿਕਾ ਜਦੋਂ ਕਿ ਰਣਵੀਰ ਸਿੰਘ ਅਲਾਊਦੀਨ ਖਿਲਜੀ ਅਤੇ ਸ਼ਾਹਿਦ ਰਤਨ ਸਿੰਘ ਰਾਵਲ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।