ਨਵੀਂ ਦਿੱਲੀ: ਇਨ੍ਹੀਂ ਦਿਨੀਂ ਔਰਤਾਂ ਵੱਲੋਂ ਕੂੜੇਦਾਨ ਦੀ ਪੂਜਾ ਕਰਨ ਵਾਲੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਕਿਸੇ ਵਿਅਕਤੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੰਦਰ ਦੇ ਬਾਹਰ ਕੰਗਾਰੂ ਦੀ ਸ਼ਕਲ ਵਾਲੇ ਕੂੜੇਦਾਨ ਨੂੰ ਭਗਵਾਨ ਦਾ ਰੂਪ ਸਮਝ ਕੇ ਪੂਜਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਬਿਹਾਰ ਦੇ ਕਿਸੇ ਮੰਦਰ ਦੀ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤਾਂ ਕੰਗਾਰੂ ਕੂੜੇਦਾਨ ਨੂੰ ਪੂਜ ਰਹੀਆਂ ਹਨ। ਉਸ ‘ਤੇ ਜਲ ਚੜ੍ਹਾਇਆ ਜਾ ਰਿਹਾ ਹੈ ਤੇ ਫੁੱਲ ਭੇਟ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੁਝ ਔਰਤਾਂ ਨੇ ਉਸ ਨੂੰ ਤਿਲਕ ਵੀ ਲਾਇਆ ਹੈ। ਵੀਡੀਓ ਵਿੱਚ ਮੰਦਰ ਤੋਂ ਘੰਟੀ ਵੱਜਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ।