ਉਦੈਪੁਰ : ਗਰੇਡ 3 ਭਰਤੀ- 2013 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਭਰਤੀ 'ਚ ਇਕ ਵਿਅਕਤੀ ਨੇ ਆਪਣੇ ਆਪ ਨੂੰ ਮਹਿਲਾ ਦੱਸ ਕੇ ਤਿੰਨ ਸਾਲ ਪਹਿਲਾਂ ਅਧਿਆਪਕ ਦੀ ਨੌਕਰੀ ਹਾਸਲ ਕਰ ਲਈ ਸੀ। ਹੁਣ ਜਦੋਂ ਇਸ ਮਾਮਲੇ ਦਾ ਖ਼ੁਲਾਸਾ ਹੋਇਆ ਹੈ ਤਾਂ ਮੁਲਜ਼ਮ ਅਧਿਆਪਕ ਪਾਰਸ ਮੱਲ ਅਹਾਰੀ ਦੇ ਖਿ਼ਲਾਫ਼ ਜ਼ਿਲ੍ਹਾ ਪ੍ਰੀਸ਼ਦ ਨੇ ਐਫਆਈਆਰ ਦਰਜ ਕਰਾਈ ਹੈ।
ਉਸਦੇ ਦਸਤਾਵੇਜ਼ਾਂ ਦੀ ਜਾਂਚ ਅਤੇ ਨਿਯੁਕਤੀ ਆਦੇਸ਼ ਦੇਣ ਵਾਲੇ ਅਫਸਰਾਂ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ਾਂ 'ਚ ਹੀ ਪਾਰਸ ਮੱਲ ਨੇ ਆਪਣੇ ਆਪ ਨੂੰ ਮਹਿਲਾ ਦੱਸਿਆ ਸੀ। ਹੁਣ ਉਹ ਫਲਾਸਿਆ ਦੇ ਰਾਉਪ੍ਰਾਵੀ ਲੀਲੜੀ ਪਿੰਡ ਦੇ ਸਕੂਲ ਵਿਚ ਕੰਮ ਕਰ ਰਿਹਾ ਹੈ।
ਦਰਅਸਲ, ਸਿਖਿਅਕ ਭਰਤੀ - 2013 ਦੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਨੇ 24 ਮਾਰਚ 2015 ਨੂੰ ਸਮਾਜਿਕ ਵਿਗਿਆਨ ਦੂਜੇ ਲੈਵਲ ਦੀ ਕਟ-ਆਫ ਸੂਚੀ ਜਾਰੀ ਕੀਤੀ ਸੀ। ਇਸ ਸੂਚੀ 'ਚ ਟੀਐਸਪੀ ਐੱਸਟੀ ਮਰਦਾਂ ਦੀ 156.83 ਕਟ-ਆਫ ਸੂਚੀ ਸੀ ਅਤੇ ਪਾਰਸ ਮੱਲ ਦੇ ਅੰਕ 156.22 ਸਨ। ਉਸਨੇ ਅਰਜ਼ੀ ਵਿਚ ਪੁਰਸ਼ ਦੇ ਕਾਲਮ ਵਿਚ ਮਹਿਲਾ ਭਰ ਦਿੱਤਾ ਅਤੇ ਅਫਸਰਾਂ ਨੇ ਵੀ ਉਸ ਦਾ ਟੀਐਸਪੀ ਐਸਟੀ ਮਹਿਲਾ ਸ਼੍ਰੇਣੀ 'ਚ ਦਰਜ ਕਰ ਲਿਆ।
ਇਸ ਸ਼੍ਰੇਣੀ 'ਚ ਅੰਤਿਮ ਕਟ-ਆਫ 137.08 ਸੀ। ਇਕ ਸ਼ਿਕਾਇਤ ਦੇ ਬਾਅਦ ਹੋਈ ਜਾਂਚ 'ਚ ਇਹ ਮਾਮਲਾ ਸਾਹਮਣੇ ਆਇਆ ਸੀ। ਜ਼ਿਲ੍ਹਾ ਪ੍ਰੀਸ਼ਦ ਦੇ ਇਲਾਵਾ ਮੁੱਖ ਕਾਰਜਕਾਰੀ ਅਧਿਕਾਰੀ ਮੁਕੇਸ਼ ਕਲਾਲ ਨੇ ਦੱਸਿਆ ਕਿ ਨੋਟਿਸ ਦਾ ਜਵਾਬ ਆਉਣ ਦੇ ਬਾਅਦ ਅਧਿਕਾਰੀਆਂ ਦੇ ਬਿਆਨ ਲਏ ਜਾਣਗੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।