ਕੈਲੰਡਰ ਵੇਚਣ ਵਾਲੇ ਬੱਚੇ ਤੇ ਇਹਨ੍ਹਾਂ ਦੋ ਦਿੱਗਜ ਪੰਜਾਬੀ ਗਾਇਕਾਂ ਨੇ ਦਿਖਾਈ ਦਰਿਆਦਿਲੀ !

ਖਾਸ ਖ਼ਬਰਾਂ

ਸੋਸ਼਼ਲ ਮੀਡੀਆਂ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ‘ਚ ਇੱਕ ਬੱਚਾ ਪੈਸੇ ਕਮਾਉਣ ਲਈ ਕੈਲੰਡਰ ਵੇਚ ਰਿਹਾ ਹੈ। ਜਦੋਂ ਉਸ ਤੋਂ ਇਸ ਦੀ ਵਜ੍ਹਾ ਪੁੱਛੀ ਗਈ ਤਾਂ ਉਸ ਨੇ ਦੱਸਿਆ ਕਿ ਆਪਣੇ ਪੂਰੇ ਪਰਿਵਾਰ ਦਾ ਢਿੱਡ ਭਰਨ ਲਈ ਉਹ ਕੈਲੰਡਰ ਵੇਚਣ ਦਾ ਕੰਮ ਕਰਦਾ ਹੈ। ਉਸ ਤੋਂ ਬਾਅਦ ਸਿੰਗਰ ਮੀਕਾ ਸਿੰਘ ਨੇ ਇਸ ਵਾਇਰਲ ਵੀਡਿਓ ‘ਚ ਦਿੱਖ ਰਹੇ ਬੱਚੇ ਦੀ ਮਦਦ ਕਰਨ ਲਈ ਪੇਸ਼ਕਸ਼ ਕੀਤੀ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਇਸ ਦੀ ਅਤੇ ਇਸ ਦੇ ਭਰਾ-ਭੈਣ ਦੀ ਦੇਖਭਾਲ ਕਰਨਗੇ। 

ਇਸ ਦੇ ਨਾਲ ਹੀ ਉਹਨਾਂ ਨੇ ਬੱਚੇ ਦਾ ਨੰਬਰ ਅਤੇ ਘਰ ਦਾ ਪਤਾ ਵੀ ਮੰਗਿਆ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਵੀ ਮੀਕਾ ਸਿੰਘ ਦੇ ਰਸਤੇ ‘ਤੇ ਚਲਦੇ ਹੋਏ ਉਸ ਬੱਚੇ ਦੀ ਮਦਦ ਕਰਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਬੱਚੇ ਦੀ ਉਹ ਹਰ ਇੱਕ ਤਰ੍ਹਾਂ ਦੀ ਮਦਦ ਕਰਨਾ ਪਸੰਦ ਕਰਨਗੇ। ਉਹਨਾਂ ਨੇ ਟਵੀਟ ‘ਚ ਲਿਖਿਆ ਕਿ ਵਾਹਿਗੁਰੂ ਜੀ ਸਾਨੂੰ ਮਦਦ ਕਰਨ ਲਈ ਤਾਕਤ ਦਿੰਦੇ ਹਨ।

ਜਿਹਨਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਉਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਜਿਵੇਂ ਕਿ ਅਸੀਂ ਆਪਣੇ ਪਿਛਲੇ ਆਰਟੀਕਲ ਵਿਚ ਦੱਸਿਆ ਸੀ ਕਿ ਉਹਨਾਂ ਦਾ ਨਵਾਂ ਗਾਣਾ ਆ ਰਿਹਾ ਹੈ ‘ਵਲਾਂ ਵਾਲੀ ਪੱਗ’।