ਕੈਮੀਕਲ ਫ਼ੈਕਟਰੀ 'ਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀ

ਖਾਸ ਖ਼ਬਰਾਂ

ਮੁੰਬਈ : ਮਹਾਰਾਸ਼ਟਰ ਦੇ ਪਾਲਘਰ ‘ਚ ਵੀਰਵਾਰ ਦੀ ਰਾਤ ਨੂੰ ਭਿਆਨਕ ਅੱਗ ਲੱਗ ਗਈ ਸੀ। ਤਾਰਾਪੁਰ ਦੇ MIDC ‘ਚ ਸਥਿਤ ਇੱਕ ਕੈਮੀਕਲ ਫੈਕਟਰੀ ਦਾ ਬੁਆਇਲਰ ਫਟਣ ਦੇ ਨਾਲ ਅੱਗ ਲੱਗ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਹਨਾਂ ਭਿਆਨਕ ਸੀ ਕਿ ਇਸ ਧਮਾਕੇ ਦੀ ਆਵਾਜ਼ ਇੱਕ ਕਿਲੋ-ਮੀਟਰ ਦੂਰ ਤੱਕ ਸੁਣੀ ਗਈ ਸੀ। ਇਸ ਭਿਆਨਕ ਅੱਗ ਦੇ ਵਿੱਚ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਦੋਂ ਕਿ 13 ਲੋਕ ਇਸ ਭਿਆਨਕ ਹਾਦਸੇ ਦੇ ਵਿੱਚ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। 

ਅਜੇ ਤੱਕ ਵੀ ਇਸ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਅਤੇ ਰਾਹਤ ਦੇ ਕਾਰਜ ਜਾਰੀ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਲਘਰ ਕੰਟਰੋਲ ਪੁਲਿਸ ਦੇ ਅਧਿਕਾਰੀ ਦੇ ਪ੍ਰਮੋਦ ਪਵਾਰ ਨੇ ਕਿਹਾ ਕਿ ਮੁੰਬਈ ਤੋਂ ਕਰੀਬ 150 ਕਿਲੋਮੀਟਰ ਦੂਰ ਰਾਤ ਨੂੰ ਕਰੀਬ 11.15 ਵਜੇ ਕੈਮੀਕਲ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਕਾਰਨ ਭਿਆਨਕ ਧਮਾਕਾ ਹੋਇਆ। ਜਿਸ ਦੇ ਨਾਲ ਅੱਗ ਇੱਕ ਦਮ ਫੈਲ ਗਈ। ਪਰ ਅਜੇ ਤੱਕ ਕੈਮੀਕਲ ਫੈਕਟਰੀ ਦੇ ਵਿੱਚ ਅੱਗ ਲੱਗਣ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।