ਨਵੀਂ ਦਿੱਲੀ: ਸਾਊਥ ਅਫ਼ਰੀਕਾ ਖਿਲਾਫ ਪਹਿਲੇ ਵਨਡੇ ਮੈਚ ਵਿੱਚ ਟੀਮ ਇੰਡੀਆ ਨੇ ਸੀਰੀਜ਼ ਵਿੱਚ ਜਿੱਤ ਦੇ ਨਾਲ ਆਗਾਜ਼ ਕੀਤਾ ਹੈ। ਟੈਸਟ ਸੀਰੀਜ਼ ਗਵਾਉਣ ਤੋਂ ਬਾਅਦ ਟੀਮ ਇੰਡੀਆ ਲਈ ਇਹ ਚੰਗੀ ਸ਼ੁਰੂਆਤ ਹੈ। ਭਾਰਤ ਦੀ ਜਿੱਤ ਵਿੱਚ ਕਪਤਾਨ ਕੋਹਲੀ ਦੇ ਸੈਂਕੜੇ ਦਾ ਵੀ ਅਹਿਮ ਯੋਗਦਾਨ ਰਿਹਾ। ਕੋਹਲੀ ਨੇ 119 ਗੇਂਦਾਂ ਵਿੱਚ 112 ਰਨ ਬਣਾਏ।
ਕੋਹਲੀ ਕਪਤਾਨ ਦੇ ਤੌਰ ‘ਤੇ ਹੁਣ ਤੱਕ ਕੁੱਲ 11 ਸੈਂਕੜੇ ਲਾ ਚੁੱਕੇ ਹਨ ਜਦਕਿ ਗਾਂਗੁਲੀ ਨੇ 146 ਮੈਚਾਂ ਵਿੱਚ 11 ਸੈਂਕੜੇ ਲਾਏ। ਓਧਰ ਕੋਹਲੀ ਨੇ ਇਹ ਅੰਕੜਾ ਮਹਿਜ਼ 44 ਮੈਚਾਂ ਵਿੱਚ ਹੀ ਪੂਰਾ ਕਰ ਲਿਆ।
ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ ਇਸ ਨੂੰ 45.4 ਓਵਰਾਂ ਵਿੱਚ 4 ਵਿਕਟਾਂ ਗਵਾ ਕੇ ਪੂਰਾ ਕਰ ਲਿਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ।