ਕੈਪਟਨ ਨੇ ਪੰਜਾਬ ਪੁਲਿਸ ਅਤੇ ਡੀ.ਜੀ.ਪੀ.ਨੂੰ ਦਿੱਤੀ ਵਧਾਈ,ਐਨਕਾਂਊਟਰ ਕਰਨ ਵਾਲੇ ਨੂੰ ਕੀਤਾ ਜਾਵੇਗਾ ਸਨਮਾਨਿਤ

ਖਾਸ ਖ਼ਬਰਾਂ

ਬੀਤੀ ਦੇਰ ਸ਼ਾਮ ਪੰਜਾਬ-ਰਾਜਸਥਾਨ ਦੇ ਬਾਰਡਰ ‘ਤੇ ਮੁਕਾਬਲੇ ਦੌਰਾਨ ਮਾਰੇ ਗਏ ਨਾਮੀ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਸੁਖਪ੍ਰੀਤ ਦੀ ਮੌਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੀ ਪਿੱਠ ਥਾਪੜੀ ਹੈ ਅਤੇ ਓਹਨਾ ਨੇ ਇਸ ਪੂਰੇ ਮਾਮਲੇ ਤੇ ਕਾਰਵਾਈ ਕਰਨ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਇੰਸਪੈਕਟਰ ਵਿਕਰਮ ਬਰਾੜ ਦਾ ਆਪਣੇ ਟਵੀਟ ਵਿਚ ਵਿਸ਼ੇਸ ਤੌਰ ‘ਤੇ ਜਿਕਰ ਕੀਤਾ।

ਇਸ ਤੋਂ ਇਲਾਵਾ ਡੀ.ਜੀ.ਪੀ ਸੁਰੇਸ਼ ਅਰੋੜਾ ਵੀ ਘਟਨਾ ਵਾਲੀ ਥਾਂ ‘ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲੈਣਗੇ। ਰਾਜਸਥਾਨ ਦੇ ਪਿੰਡ ਕੋਠਾ ਪੱਕੀ ਦੀ ਢਾਣੀ ਕੋਰ ਸਿੰਘ ਵਿਖੇ ਪੁਲਿਸ ਇਨਕਾਂਊਟਰ ਵਿਚ ਨਾਮੀ ਗੈਂਗਸਟਰ ਵਿਕੀ ਗੌਂਡਰ ਤੇ ਉਸ ਦੇ ਸਾਥੀ ਪ੍ਰੇਮਾ ਲਹੌਰੀਆ, ਜਸਪ੍ਰੀਤ ਬੁੱਢਾ ਦੇ ਮਾਰੇ ਜਾਣ ਦਾ ਸਮਾਚਾਰ ਹੈ।
ਜਦ ਕਿ ਪੁਲਿਸ ਦੇ ਇੰਟੈਲੀਜੈਂਸ ਵਿੰਗ ਓਕੇ ਦੇ ਏ ਐੱਸ ਆਈ ਕਿਰਪਾਲ ਸਿੰਘ ਤੇ ਹੌਲਦਾਰ ਬਲਵਿੰਦਰ ਸਿੰਘ ਦੇ ਫੱਟੜ ਹੋ ਜਾਣ ਦੀ ਖ਼ਬਰ ਹੈ। ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਸ਼ੁੱਕਰਵਾਰ ਨੂੰ ਪੰਜਾਬ – ਰਾਜਸਥਾਨ ਬਾਰਡਰ ਸਥਿਤ ਅਬੋਹਰ ਦੇ ਹਿੰਦੂ ਮਲਕੋਟ ਵਿੱਚ ਪੁਲਿਸ ਦੇ ਹੱਥੇ ਚੜ੍ਹ ਗਿਆ। ਇਸਦੇ ਬਾਅਦ ਪੁਲਿਸ ਨੇ ਐਨਕਾਉਂਟਰ ਵਿੱਚ ਵਿੱਕੀ ਗੌਂਡਰ ਨੂੰ ਗੋਲੀਆਂ ਨਾਲ ਛੱਲੀ ਕਰ ਦਿੱਤਾ।

ਵਿੱਕੀ ਗੌਂਡਰ ਦੇ ਨਾਲ ਹੀ ਉਸਦਾ ਸਾਥੀ ਪ੍ਰੇਮਾ ਲਾਹੌਰਿਆ ਵੀ ਪੁਲਿਸ ਦੇ ਨਾਲ ਹੋਈ ਮੁੱਠਭੇੜ ਵਿੱਚ ਮਾਰਿਆ ਗਿਆ ਹੈ। ਅਤੇ ਤੀਸਰੇ ਮ੍ਰਿਤਕ ਦੀ ਸ਼ਿਨਾਖਤ ਸੁਖਪ੍ਰੀਤ ਸਿੰਘ ਉਰਫ ਬੁੱਢਾ ਦੇ ਰੂਪ ਵਿੱਚ ਹੋਈ ਹੈ। ਨਾਭਾ ਜੇਲ੍ਹ ‘ਚੋਂ ਫਰਾਰ ਹੋਣ ਦੇ ਬਾਅਦ ਪੁਲਿਸ ਵਿੱਕੀ ਗੌਂਡਰ ਦੀ ਤਲਾਸ਼ ਕਰ ਰਹੀ ਸੀ। ਪੁਲਿਸ ਦੇ ਤਮਾਮ ਹੰਭਲਿਆਂ ਦੇ ਬਾਵਜੂਦ ਵਿੱਕੀ ਗ੍ਰਿਫਤ ਵਿੱਚ ਨਹੀਂ ਆ ਰਿਹਾ ਸੀ। ਉਥੇ ਹੀ ਉਹ ਸੋਸ਼ਲ ਮੀਡੀਆ ਉੱਤੇ ਲਗਾਤਾਰ ਆਪਣੀ ਹਾਜਰੀ ਦਰਜ ਕਰਾਉਂਦਾ ਰਹਿੰਦਾ ਸੀ।ਆਪਣੇ ਫੇਸਬੁਕ ਪੋਸਟ ਨਾਲ ਵਿੱਕੀ ਗੌਂਡਰ ਅੱਗੇ ਦੀ ਰਣਨੀਤੀ ਦੱਸਣ ਦੇ ਨਾਲ ਹੀ ਪੁਲਿਸ ਨੂੰ ਚੈਲੇਂਜ ਕਰਨ ਵੀ ਕਰਦਾ ਰਹਿੰਦਾ ਸੀ। 

ਉਸਦੀ ਮੌਤ ਦੇ ਬਾਅਦ ਪੰਜਾਬ ਦੇ ਅੰਡਰਵਰਲਡ ਵਿੱਚ ਖਲਬਲੀ ਜਰੂਰ ਮੱਚ ਗਈ ਹੈ। ਕਿਹਾ ਤਾਂ ਇੱਥੇ ਤੱਕ ਜਾ ਰਿਹਾ ਹੈ ਕਿ ਹੁਣੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਦੂਰ ਰਹਿਣ ਵਾਲੇ ਵਿੱਕੀ ਗੌਂਡਰ ਦੇ ਆਪਣਿਆਂ ਨੇ ਹੀ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ ਸੀ। ਇਸਦਾ ਖੁਲਾਸਾ ਤਾਂ ਆਉਣ ਵਾਲੇ ਦਿਨਾਂ ਵਿੱਚ ਜਰੂਰ ਹੋ ਜਾਵੇਗਾ।ਪੰਜਾਬ ਪੁਲਿਸ ਨੇ ਸਭ ਤੋਂ ਖਤਰਨਾਕ ਗੈਂਗਸਟਰ ਵਿਕੀ ਗੌਂਡਰ ਸਮੇਤ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ। ਜਦੋਂ ਕਿ ਤੀਸਰਾ ਗੈਂਗਸਟਰ ਹਸਪਤਾਲ ਜਾਂਦੇ ਸਮੇਂ ਦਮ ਤੋੜ ਗਿਆ। 

ਦੋਨਾਂ ਵਿੱਚੋਂ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਮੌਕੇ ਉੱਤੇ ਹੀ ਇਸ ਘਰ ਵਿੱਚ ਪੁਲਿਸ ਦੇ ਨਾਲ ਐਨਕਾਉਂਟਰ ਵਿੱਚ ਮਾਰੇ ਗਏ। ਵਿੱਕੀ ਗੌਂਡਰ ਦੀ ਲਾਸ਼ ਘਰ ਦੇ ਅੰਦਰ ਹੀ ਪਈ ਹੈ ਜਦੋਂ ਕਿ ਉਸਦੇ ਸਾਥੀ ਪ੍ਰੇਮਾ ਲਾਹੌਰੀਆ ਦੀ ਲਾਸ਼ ਘਰ ਦੇ ਬਾਹਰ ਪੂਰੀ ਰਾਤ ਪਈ ਰਹੀ। ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਕਾਫ਼ੀ ਦਿਨਾਂ ਤੋਂ ਇਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ ਅਤੇ ਅੱਜ ਪੁਲਿਸ ਨੇ ਇਨ੍ਹਾਂ ਦੋਨਾਂ ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਜਦੋਂ ਕਿ ਇਨ੍ਹਾਂ ਦਾ ਤੀਸਰੇ ਸਾਥੀ ਦੀ ਹਸਪਤਾਲ ਵਿੱਚ ਜਾਂਦੇ ਸਮੇਂ ਮੌਤ ਹੋ ਗਈ।

 ਜਿਸ ਜਗ੍ਹਾ ਉੱਤੇ ਪੁਲਿਸ ਨੇ ਆਪਰੇਸ਼ਨ ਕੀਤਾ ਹੈ ਇਹ ਪੂਰੇ ਦਾ ਪੂਰਾ ਇਲਾਕਾ ਰਾਜਸਥਾਨ ਵਿੱਚ ਪੈਂਦਾ ਹੈ। ਜਿਸਦੇ ਚਲਦੇ ਇਸਦੀ ਪੂਰੀ ਕਾਰਵਾਈ ਰਾਜਸਥਾਨ ਪੁਲਿਸ ਕਰੇਗੀ। ਦੱਸ ਦੇਈਏ ਕਿ ਅੱਜ ਸਵੇਰੇ ਬੀਕਾਨੇਰ ਤੋਂ ਖਾਸ ਟੀਮ ਮ੍ਰਿਤਕਾਂ ਦੀ ਜਾਂਚ ਲਈ ਪਹੁੰਚ ਰਹੀ ਹੈ। ਉਸਦੇ ਬਾਅਦ ਗੰਗਾਨਗਰ ਦੇ ਸਿਵਲ ਹਸਪਤਾਲ ਵਿੱਚ ਲਾਸ਼ਾਂ ਦਾ ਪੋਸਟਮਾਰਟਮ ਹੋਵੇਗਾ ਅਤੇ ਇੱਥੇ ਦੀ ਪੁਲਿਸ ਹੀ ਇਹ ਪੂਰੇ ਮਾਮਲੇ ਦੀ ਜਾਂਚ ਅਤੇ ਮਾਮਲਾ ਦਰਜ ਕਰੇਗੀ।