ਕੈਪਟਨ ਸਰਕਾਰ ਦਾ ਲੋਕਾਂ ਨੂੰ ਝਟਕਾ, ਬਿਜਲੀ 9.33 ਫੀਸਦੀ ਹੋਈ ਮਹਿੰਗੀ

ਖਾਸ ਖ਼ਬਰਾਂ

ਚੰਡੀਗੜ੍ਹ : ਕੈਪਟਨ ਸਰਕਾਰ ਨੇ ਦੀਵਾਲੀ ਤੋਂ ਬਾਅਦ ਲੋਕਾਂ ਨੂੰ ਝਟਕਾ ਦਿੰਦੇ ਹੋਏ ਸੂਬੇ ਵਿਚ ਬਿਜਲੀ ਦਰਾਂ ਮਹਿੰਗੀਆਂ ਕਰ ਦਿੱਤੀਆਂ ਹਨ। ਪੰਜਾਬ ਵਿਚ 9.33 ਫੀਸਦੀ ਦੇ ਹਿਸਾਬ ਨਾਲ ਬਿਜਲੀ ਦੀਆਂ ਦਰਾਂ ਵਿਚ ਵਾਧਾ ਕੀਤਾ ਗਿਆ ਹੈ। ਪੰਜਾਬ ਸਟੇਟ ਇਲੈਕਟ੍ਰਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਲਾਗੂ ਕੀਤੇ ਨਵੇਂ ਟੈਰਿਫ ਰੇਟ ਸਿਰਫ ਘਰੇਲੂ ਅਤੇ ਸਨਅਤ ‘ਤੇ ਲਾਗੂ ਹੋਣਗੇ। 

ਨਵੇਂ ਹੁਕਮਾਂ ‘ਚ ਦਲਿਤਾਂ ਅਤੇ ਕਿਸਾਨਾਂ ਨੂੰ 200 ਯੂਨਿਟ ਫਰੀ ਬਿਜਲੀ ਮਿਲਦੀ ਰਹੇਗੀ। ਨਾਲ ਹੀ ਇੰਡਸਟਰੀ ‘ਤੇ 5 ਰੁਪਏ ਯੂਨਿਟ ਤੋਂ ਵੱਧ ਦਾ ਪੈਸਾ ਪਾਵਰਕਾਮ ਨੂੰ ਸਰਕਾਰ ਸਬਸਿਡੀ ਦੇ ਰੂਪ ਵਿਚ ਦੇਵੇਗੀ।ਘਰੇਲੂ ਬਿਜਲੀ ਦਰਾਂ ਵਿਚ ਵਾਧਾ 7 ਤੋਂ 12 ਫ਼ੀਸਦੀ ਤੱਕ, ਵਪਾਰਕ ਬਿਜਲੀ ਦਰਾਂ ਵਿਚ ਵਾਧਾ 8 ਤੋਂ 10 ਫ਼ੀਸਦੀ ਤੱਕ ਤੇ 00 ਯੂਨਿਟ ਤੱਕ ਘਰੇਲੂ ਬਿਜਲੀ ਦਰਾਂ ਚ 46 ਪੈਸੇ ਪ੍ਰਤੀ ਯੂਨਿਟ, 100 ਤੋਂ 300 ਯੂਨਿਟ ਤੱਕ 41 ਪੈਸੇ ਤੇ 300 ਤੋਂ 500 ਯੂਨਿਟ ਤੱਕ 59 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ।

ਵਪਾਰਿਕ ਬਿਜਲੀ ਦਰਾਂ ਚ ਛੋਟੇ ਉਦਯੋਗਾਂ ਲਈ 65 ਪੈਸੇ ਪ੍ਰਤੀ ਯੂਨਿਟ, ਮੱਧਿਅਮ ਉਦਯੋਗਾਂ ਲਈ 58 ਪੈਸੇ ਤੇ ਵੱਡੇ ਉਦਯੋਗਾਂ ਲਈ 54 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਤੇ ਖੇਤੀਬਾੜੀ ਖੇਤਰ ਦੀਆਂ ਬਿਜਲੀ ਦਰਾਂ 48 ਪੈਸੇ ਪ੍ਰਤੀ ਯੂਨਿਟ ਵਧਾਈਆਂ ਗਈਆਂ।ਇਨ੍ਹਾਂ ਨਵੀਆਂ ਬਿਜਲੀ ਦਰਾਂ ਦਾ ਐਲਾਨ ਅੱਜ ਇਥੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ ਕੁਸਮਜੀਤ ਸਿੱਧੂ ਨੇ ਕੀਤਾ ਹੈ।