ਕੱਲ ਤੋਂ ਬਦਲਣ ਜਾ ਰਿਹਾ ਹੈ ਇਨ੍ਹਾਂ ਟਰੇਨਾਂ ਦਾ ਸਮਾਂ, ਜਾਣੋ ਕੀ ਹੋਵੇਗਾ ਹੁਣ

ਭਾਰਤ ਅਵਾਜਾਈ ਦੇ ਸਾਧਨਾਂ ਵਿੱਚ ਬਹੁਤ ਵਿਕਾਸ ਕਰ ਰਿਹਾ ਹੈ ਕਿਉਕਿ ਅੱਜ ਦੀ ਤੇਜ ਰਫਤਾਰ ਜਿੰਦਗੀ ਵਿੱਚ ਰਫਤਾਰ ‘ਤੇ ਸੁਰੱਖਿਆ ਦਾ ਹੋਣਾ ਲਾਜਮੀ ਹੋ ਗਿਆ ਹੈ। ਆਪਸੀ ਦੂਰੀ ਨੂੰ ਘੱਟ ਸਮੇਂ ਵਿੱਚ ਪੂਰਾ ਕਰਨ ਲਈ ਉਤਰ ਰੇਲਵੇ ਨੇ 65 ਨਵੀਆਂ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ।

ਇਸ ‘ਚ ਦਿੱਲੀ ਤੋਂ ਚੰਡੀਗੜ੍ਹ, ਲਖਨਊੂ ਲਈ ਤੇਜਸ, ਦਿੱਲੀ ਤੋਂ ਇਲਾਹਾਬਾਦ ਅਤੇ ਜੰਮੂਤਵੀ ਤੋਂ ਸਿਆਲਦਾ ਵਿਚਾਲੇ ਹਮਸਫਰ ਟਰੇਨ ਚੱਲੇਗੀ। ਉਥੇ ਹੀ ਦਿੱਲੀ ਤੋਂ ਦਰਭੰਗਾ ਅਤੇ ਫਿਰੋਜ਼ਪੁਰ ਤੋਂ ਬਿਲਾਸਪੁਰ ਵਿਚਾਲੇ ਅੰਤੋਦਿਆਂ ਐਕਸਪ੍ਰੈਸ ਚਲਾਉਣ ਦੀ ਤਿਆਰੀ ਹੈ।

ਨਵੀਂ ਟਰੇਨ ਕਦੋਂ ਤੋਂ ਚੱਲੇਗੀ ਇਹ ਅਜੇ ਤੈਅ ਨਹੀਂ ਹੋਇਆ ਹੈ ਪਰ ਇਕ ਨਵੰਬਰ ਤੋਂ ਲਾਗੂ ਹੋਣ ਵਾਲੀ ਰੇਲਵੇ ਦੀ ਸਮਾਂ ਸਾਰਣੀ ‘ਚ ਇਨ੍ਹਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।ਉਮੀਦ ਹੈ ਕਿ ਆਉਣ ਵਾਲੇ ਕੁੱਝ ਦਿਨਾਂ ‘ਚ ਇਨ੍ਹਾਂ ਦੀ ਸ਼ੁਰੂਆਤ ਦਾ ਐਲਾਨ ਹੋਵੇਗਾ।ਨਵੀਂ ਦਿੱਲੀ ਤੋਂ ਚੰਡੀਗੜ੍ਹ ਵਿਚਾਲੇ ਪ੍ਰਸਤਾਵਿਤ ਤੇਜਸ ਐਕਸਪ੍ਰੈਸ ਬੁੱਧਵਾਰ ਨੂੰ ਛੱਡ ਕੇ ਹਫਤੇ ਦੇ ਸਾਰੇ 6 ਦਿਨ ਚੱਲੇਗੀ। 

ਆਨੰਦ ਵਿਹਾਰ ਟਰਮਿਨਲ ਤੋਂ ਦਿਨ ‘ਚ 3.50 ਵਜੇ ਚੱਲ ਕੇ ਰਾਤ 10.05 ਵਜੇ ਤੱਕ ਲਖਨਊ ਪਹੁੰਚਿਆ ਕਰੇਗੀ।
ਲਖਨਊ ਤੇਜਸ ਐਕਸਪ੍ਰੈਸ-ਆਨੰਦ ਵਿਹਾਰ ਟਰਮਿਨਲ ਤੋਂ ਲਖਨਊ ਵਿਚਾਲੇ ਪ੍ਰਸਤਾਵਿਤ ਤੇਜਸ ਐਕਸਪ੍ਰੈਸ ਵੀਰਵਾਰ ਨੂੰ ਛੱਡ ਕੇ ਹਫਤੇ ਦੇ ਸਾਰੇ 6 ਦਿਨ ਚੱਲੇਗੀ। 

ਆਨੰਦ ਵਿਹਾਰ ਟਰਮਿਨਲ ਤੋਂ ਦਿਨ ‘ਚ 3.50 ਵਜੇ ਚੱਲ ਕੇ ਰਾਤ 10.05 ਵਜੇ ਲਖਨਊ ਪਹੁੰਚੇਗੀ।
ਇਲਾਹਾਬਾਦ ਹਮਸਫਰ ਐਕਸਪ੍ਰੈਸ-ਆਨੰਦ ਵਿਹਾਰ ਟਰਮਿਨਲ ਤੋਂ ਇਲਾਹਾਬਾਦ ਵਿਚਾਲੇ ਪ੍ਰਸਤਾਵਿਤ ਹਮਸਫਰ ਐਕਸਪ੍ਰੈਸ ਹਫਤੇ ‘ਚ 3 ਦਿਨ ਚੱਲੇਗੀ। 

ਆਨੰਦ ਵਿਹਾਰ ਤੋਂ ਇਹ ਰਾਤ 10.20 ਵਜੇ ਰਵਾਨਾ ਹੋ ਕੇ ਸਵੇਰੇ 6.10 ਵਜੇ ਇਲਾਹਾਬਾਦ ਪਹੁੰਚੇਗੀ।ਜੰਮੂਤਵੀ ਸਿਆਲਦਾ ਹਮਸਫਰ-ਜੰਮੂਤਵੀ ਤੋਂ ਇਹ ਟਰੇਨ ਹਰ ਬੁੱਧਵਾਰ ਨੂੰ ਸਵੇਰੇ 7.20 ਵਜੇ ਰਵਾਨਾ ਹੋ ਕੇ ਅਗਲੇ ਦਿਨ ਸ਼ਾਮ ਪੌਣੇ 6 ਵਜੇ ਸਿਆਲਦਾ ਪਹੁੰਚੇਗੀ।ਅੰਤੋਦਿਆ ਐਕਸਪ੍ਰੈਸ-ਜਲੰਧਰ ਤੋਂ ਦਰਭੰਗਾ ਵਿਚਾਲੇ ਹਫਤੇ ‘ਚ ਇਕ ਦਿਨ ਅੰਤੋਦਿਆ ਐਕਸਪ੍ਰੈਸ ਚੱਲੇਗੀ।

ਜਲੰਧਰ ਤੋਂ ਇਹ ਟਰੇਨ ਹਰ ਐਤਵਾਰ ਨੂੰ ਸਵੇਰੇ 10 ਵਜੇ ਰਵਾਨਾ ਹੋਵੇਗੀ। ਉਥੇ ਹੀ ਫਿਰੋਜ਼ਪੁਰ ਤੋਂ ਬਿਲਾਸਪੁਰ ਵਿਚਾਲੇ ਵੀ ਇਕ ਹਫਤਾਵਾਰ ਅੰਤੋਦਿਆ ਐਕਸਪ੍ਰੈਸ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਫਿਰੋਜ਼ਪੁਰ ਤੋਂ ਇਹ ਹਰ ਮੰਗਲਵਾਰ ਨੂੰ ਰਾਤ 11.40 ਵਜੇ ਚੱਲੇਗੀ।

2 ਟਰੇਨਾਂ ਦੇ ਚੱਲਣ ਦੇ ਦਿਨਾਂ ‘ਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬਸਤੀ ਦੇ ਰਸਤੇ ਚੱਲਣ ਵਾਲੀ ਗੋਰਖਪੁਰ-ਆਨੰਦ ਵਿਹਾਰ ਟਰਮਿਨਲ ਹਮਸਫਰ ਐਕਸਪ੍ਰੈਸ ਵਰਤਮਾਨ ਸਮੇਂ ਹਫਤੇ ‘ਚ 2 ਦਿਨ ਚੱਲਦੀ ਹੈ। ਇਸ ਹਫਤੇ ‘ਚ 3 ਦਿਨ ਇਹ ਟਰੇਨ ਚੱਲਣ ਦੀ ਯੋਜਨਾ ਹੈ।