ਕਾਂਗਰਸ ਨੇ BJP ਤੋਂ ਖੋਹੀ ਗੁਰਦਾਸਪੁਰ ਲੋਕਸਭਾ ਸੀਟ, ਸੁਨੀਲ ਜਾਖੜ ਦੇ ਸਿਰ ਸਜਿਆ ਜਿੱਤ ਦਾ ਸਿਹਰਾ

ਗੁਰਦਾਸਪੁਰ: ਗੁਰਦਾਸਪੁਰ ਦੀ ਜਨਤਾ ਨੇ ਕਾਂਗਰਸ ਦੇ ਹੱਕ 'ਚ ਫਤਵਾ ਦੇ ਦਿੱਤਾ ਹੈ, ਜਿਸ ਦੇ ਚਲਦਿਆਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਆਪਣੇ ਵਿਰੋਧੀਆਂ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਹਰਾ ਕੇ ਗੁਰਦਾਸਪੁਰ 'ਚ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਾਖੜ ਨੇ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਹੋਏ ਵੋਟਾਂ ਦੀ ਵੱਡੀ ਗਿਣਤੀ 1,93, 219 ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। 

ਸੁਨੀਲ ਜਾਖੜ ਨੂੰ ਗੁਰਦਾਸਪੁਰ 'ਚ ਕੁੱਲ ਵੋਟਾਂ 4,99,751 ਅਤੇ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਕੁੱਲ ਵੋਟਾਂ 306533 ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਰੇਸ਼ ਖਜੂਰੀਆ ਨੇ 23579 ਵੋਟਾਂ ਮਿਲੀਆ ਹਨ। 

ਜ਼ਿਕਰਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋਈਆਂ ਜਿਮਨੀ ਚੋਣਾਂ ਦੀ ਗਿਣਤੀ ਗੁਰਦਾਸਪੁਰ ਦੇ ਸੁਖਜਿੰਦਰਾ ਗਰੁੱਪ ਆਫਇੰਸਟੀ ਚਿਊਟ ਵਿਖੇ ਬਣੇ ਚੋਣ ਗਿਣਤੀ ਕੇਂਦਰ 'ਚ ਐਤਵਾਰ ਸਵੇਰੇ ਠੀਕ 8 ਵਜੇ ਤੋਂ ਸ਼ੁਰੂ ਹੋ ਗਈ ਸੀ। ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਗੁਰਦਾਸਪੁਰ ਜਿਮਨੀ ਚੋਣ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ ਤੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਵਿਰੋਧੀਆਂ ਨੂੰ ਹਰਾਉਂਦੇ ਹੋਏ ਵੱਡੀ ਜਿੱਤ ਦਰਜ ਕਰ ਲਈ ਹੈ।

ਪੂਰੇ ਦੇਸ਼ 'ਚ ਆਵੇਗਾ ਅਜਿਹਾ ਹੀ ਨਤੀਜਾ, ਕਾਂਗਰਸ ਦੀ ਜਿੱਤ ਦੀ ਸ਼ੁਰੂਆਤ