ਕੰਪਿਊਟਰ ਅਤੇ ਲੈਪਟਾਪ ਅੱਜ ਦੇ ਸਮੇਂ 'ਚ ਸਾਡੇ ਡੀਵਨ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਜ਼ਿਆਦਾਤਰ ਲੋਕ ਆਪਣਾ ਸਾਰਾ ਕੰਮ ਲੈਪਟਾਪ 'ਤੇ ਹੀ ਕਰ ਲੈਂਦੇ ਹਨ ਪਰ ਕਦੀ-ਕਦੀ ਕੀ ਹੁੰਦਾ ਹੈ ਕਿ ਅਚਾਨਕ ਲੈਪਟਾਪ ਦੇ ਕੀ-ਬੋਰਡ ਖਰਾਬ ਹੋ ਜਾਂਦੇ ਹਨ। ਜਿਸ ਦੇ ਕਾਰਨ ਸਾਡਾ ਜ਼ਰੂਰੀ ਕੰਮ ਰੁਕ ਜਾਂਦਾ ਹੈ। ਅਜਿਹੇ 'ਚ ਤੁਸੀਂ ਆਨਸਕਰੀਨ ਕੀ-ਬੋਰਡ ਦਾ ਪ੍ਰਯੋਗ ਕਰ ਸਕਦੇ ਹੋ।
ਆਨਸਕਰੀਨ ਕੀ-ਬੋਰਡ
ਸਭ ਤੋਂ ਪਹਿਲਾਂ ਸਟਾਰਟ ਮੈਨਿਊ 'ਤੇ ਕਲਿੱਕ ਕਰੋ ਅਤੇ ਉੱਥੇ ਦਿੱਤੇ ਗਏ 'ਪ੍ਰੋਗਰਾਮ' 'ਚ ਜਾਓ।ਇੱਥੇ ਤੁਹਾਨੂੰ ਵਰਚੁਅਲ ਕੀ-ਬੋਰਡ ਲਿਖਿਆ ਮਿਲੇਗਾ। ਸਮੱਸਿਆ ਆਉਣ 'ਤੇ ਵਿੰਡੋਜ਼-7 'ਚ ਸਟਾਰਟ 'ਤੇ ਦਿੱਤੇ ਗਏ। ਸਰਚ ਬਾਰ 'ਚ on screen keyboard ਟਾਈਪ ਕਰੋ ਅਤੇ ਉਸ ਨੂੰ ਖੋਜੋ।
ਇਸ 'ਤੇ ਮਾਊਸ ਨਾਲ ਕਲਿੱਕ ਕਰ ਕੇ ਟਾਈਪ ਕਰ ਸਕਦੇ ਹੋ। ਇਸ 'ਚ ਉਹ ਸਾਰੇ ਬਟਨ ਦਿਖਾਈ ਦੇਣਗੇ, ਜੋ ਟਾਈਪਿੰਗ 'ਚ ਪ੍ਰਯੋਗ ਕੀਤੇ ਜਾਂਦੇ ਹਨ।