ਕਪਿਲ ਦੀ ਟੀਵੀ 'ਤੇ ਕੁਝ ਇਸ ਤਰ੍ਹਾਂ ਹੋਈ ਐਂਟਰੀ

ਖਾਸ ਖ਼ਬਰਾਂ

"ਦ ਕਾਮੇਡੀ ਸ਼ੋਅ" ਦੀ ਸੁਪਰ ਸਕਸੈਸ ਤੋਂ ਬਾਅਦ ਬਾਲੀਵੁੱਡ ਦਾ ਰੁੱਖ ਕਰ ਚੁੱਕੇ ਕਾਮੇਡੀ ਕਿੰਗ ਕਪਿਲ ਸ਼ਰਮਾ ਇਕ ਵਾਰ ਫਿਰ ਤੋਂ ਟੈਲੀਵਿਜ਼ਨ 'ਤੇ ਵਾਪਸੀ ਕਰ ਰਹੇ ਹਨ। ਇਸ ਵਾਪਸੀ ਦਾ ਅੰਦਾਜ਼ ਤੇ ਥੀਮ ਪਹਿਲਾਂ ਨਾਲੋਂ ਕਾਫੀ ਹੱਟ ਕੇ ਨਜ਼ਰ ਆਇਆ ਹੈ। ਜਿਸ ਦੀ ਪਹਿਲੀ ਝਲਕ ਹਾਲ ਹੀ 'ਚ ਰਿਲੀਜ਼ ਹੋਏ ਪ੍ਰੋਮੋ ਰਾਹੀਂ ਸਾਹਮਣੇ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਕਪਿਲ ਦੇ ਸ਼ੋਅ ਪ੍ਰੋਮੋ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। 

ਜਿਸ 'ਚ ਕਪਿਲ ਕਦੇ ਆਟੋ ਤਾਂ ਕਦੇ ਬਸ ਨਾਲ ਲਟਕਦੇ ਹੋਏ ਦਿਖਾਈ ਦੇ ਰਹੇ ਸਨ। ਹੁਣ ਇਸ ਪ੍ਰੋਮੋ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ, ਜਿਸ ਨੂੰ ਸੋਨੀ ਟੀ. ਵੀ. ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਇਸ ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਸੋਨੀ ਟੀ. ਵੀ. ਨੇ ਲਿਖਿਆ ''ਵਾਪਸ ਆ ਰਿਹਾ ਹੈ। ਕਪਿਲ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ... ਕੁਝ ਵੱਖਰਾ ਲੈ ਕੇ। ਇਸ ਵਾਰ ਹਾਸੇ ਤੋਂ ਇਲਾਵਾ ਕੁਝ ਹੋਰ ਵੀ ਹੈ, ਜੋ ਜਾਵੇਗਾ ਦੇ ਕੇ।'' 

35 ਸੈਕਿੰਡ ਦੇ ਪ੍ਰੋਮੋ 'ਚ ਕਪਿਲ ਕੁਝ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਕਪਿਲ ਦੇ ਸ਼ੋਅ ਦੇ ਪ੍ਰੋਮੋ 'ਚ ਕਪਿਲ ਖੁਦ ਦੀ ਬੇਰੁਜ਼ਗਾਰੀ 'ਤੇ ਕਾਮੇਡੀ ਪੰਚ ਮਾਰਦੇ ਵੀ ਦਿਖ ਰਹੇ ਹਨ । ਇਸ ਪ੍ਰੋਮੋ 'ਚ ਕਪਿਲ ਆਟੋ ਵਾਲੇ ਨੂੰ ਸੋਨੀ ਟੀ. ਵੀ. ਚੱਲਣ ਲਈ ਕਹਿ ਰਹੇ ਹਨ ਤੇ ਉਹ ਆਪਣਾ ਬਕਾਇਆ ਪੈਸਾ ਮੰਗ ਰਿਹਾ ਹੈ। 

ਇਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇੰਨਾ ਤਾਂ ਅੰਦਾਜ਼ਾ ਲੱਗ ਜਾਵੇਗਾ ਕਿ ਇਸ ਵਾਰ ਕਪਿਲ ਲੋਕਾਂ ਨੂੰ ਹਸਾਉਣ ਤੋਂ ਇਲਾਵਾ ਕੁਝ ਹੋਰ ਵੀ ਦੇ ਕੇ ਜਾਵੇਗਾ। ਅਜਿਹੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਹ ਸ਼ੋਅ ਮਾਰਚ ਦੇ ਆਖੀਰ ਤੱਕ ਟੈਲੀਕਾਸਟ ਹੋਵੇਗਾ, ਜਿਸ 'ਚ ਕੁਝ ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲ ਸਕਦਾ ਹੈ। ਹਾਲਾਂਕਿ ਸੁਨੀਲ ਗਰੋਵਰ ਇਸ ਸ਼ੋਅ ਦਾ ਹਿੱਸਾ ਨਹੀਂ ਹੋਣਗੇ।

https://twitter.com/SonyTV/status/961900811793047552