ਕਪੂਰਥਲਾ : ਆਪਣੇ ਪ੍ਰੇਮ ਸਬੰਧਾਂ ਦੀ ਖਾਤਰ ਆਪਣੇ ਹੀ 4 ਸਾਲ ਦੇ ਬੇਟੇ ਦਾ ਕਤਲ ਕਰਨ ਵਾਲੀ ਮਾਂ ਨੂੰ ਪ੍ਰੇਮੀ ਸਮੇਤ ਗ੍ਰਿਫਤਾਰ ਜ਼ਿਲਾ ਪੁਲਸ ਨੇ ਤਲਵੰਡੀ ਚੌਧਰੀਆਂ ਖੇਤਰ ਵਿਚ ਹੋਏ ਇਕ ਬੱਚੇ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਪੂਰੇ ਮਾਮਲੇ ਵਿਚ ਕਪੂਰਥਲਾ ਪੁਲਸ ਨੇ ਕਤਲ ਕੀਤੇ ਗਏ ਬੱਚੇ ਦੀ ਮਾਂ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ 2 ਮਾਰਚ ਨੂੰ ਜਰਨੈਲ ਸਿੰਘ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਨੂੰ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਨਿਵਾਸੀ ਤਲਵੰਡੀ ਚੌਧਰੀਆਂ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਮੇਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ 5-6 ਮਹੀਨੇ ਦੇ ਬਾਅਦ ਘਰ ਆਉਂਦਾ ਹੈ ਅਤੇ ਉਸ ਦੀ ਗੈਰ ਹਾਜ਼ਰੀ ਵਿਚ ਉਸ ਦੀ ਪਤਨੀ ਰਜਵੰਤ ਕੌਰ ਆਪਣੀ ਧੀ ਅਤੇ 4 ਸਾਲ ਦੇ ਬੇਟੇ ਮਨਵੀਰ ਸਿੰਘ ਦੇ ਨਾਲ ਰਹਿੰਦੀ ਹੈ।