ਕਰਨਾਲ ਸੜਕ ਹਾਦਸੇ ‘ਚ 4 ਲੋਕ ਜ਼ਿੰਦਾ ਸੜੇ

ਕਰਨਾਲ: ਅੰਮ੍ਰਿਤਸਰ ਤੋਂ ਦਿੱਲੀ ਵੱਲ ਜਾ ਰਹੀ ਕਾਰ ਦੀ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਚਾਰ ਕਾਰ ਸਵਾਰ ਜਿਉਂਦੇ ਸੜ ਗਏ। ਦੋਵੇਂ ਵਾਹਨ ਬੁਰੀ ਸੜ ਕੇ ਸੁਆਹ ਹੋ ਗਏ। ਇਹ ਹਾਦਸਾ ਕਰਨਾਲ ਦੇ ਗਯਾ ਸ਼ਾਮਗੜ੍ਹ ਪਿੰਡ ਕੋਲ ਜੀਟੀ ਰੋੜ ਉੱਪਰ ਵਾਪਰਿਆ। ਇਹ ਪਰਿਵਾਰ ਅੰਮ੍ਰਿਤਸਰ ‘ਚ ਹੋਲੀ ਮਨਾ ਕੇ ਦਿੱਲੀ ਪਰਤ ਰਿਹਾ ਸੀ।