ਕਰਨਾਟਕ 'ਚ ਪਹਿਲੀ ਵਾਰ ਮਹਿਲਾ IPS ਨੂੰ DGP ਦਾ ਪਦ

ਕਰਨਾਟਕ ‘ਚ ਪਹਿਲੀ ਵਾਰ ਇਕ ਮਹਿਲਾ ਨੂੰ ਪੁਲਿਸ ਮੁਖੀ ਬਣਾਇਆ ਗਿਆ ਹੈ। ਕਰਨਾਟਕ ਦੀ ਪਹਿਲੀ ਮਹਿਲਾ ਡੀ.ਆਈ.ਜੀ.-ਆਈ.ਜੀ.ਪੀ. ਬਣੀ ਨੀਲਮਣੀ ਐੱਨ. ਰਾਜੂ ਆਈ.ਪੀ.ਐੱਸ ਦੇ 1983 ਬੈਚ ਦੀ ਅਧਿਕਾਰੀ ਹੈ ਅਤੇ ਮੂਲ ਰੂਪ ਤੋਂ ਨੀਲਮਣੀ ਐੱਨ. ਰਾਜੂ ਉਤਰਾਖੰਡ ਦੀ ਰਹਿਣ ਵਾਲੀ ਹੈ।

ਕਰਨਾਟਕ ਸਰਕਾਰ ਨੇ ਮੰਗਲਵਾਰ ਨੂੰ ਆਈ.ਪੀ.ਐੱਸ. ਅਧਿਕਾਰੀ ਨੀਲਮਣੀ ਐੱਨ ਰਾਜੂ ਨੂੰ ਪੁਲਿਸ ਮਹਾਨਿਦੇਸ਼ਕ-ਮਹਾਨਿਰੀਕਸ਼ਕ (ਡੀ.ਆਈ.ਜੀ-ਆਈ.ਜੀ.ਪੀ.) ਦੇ ਅਹੁਦੇ ਉੱਤੇ ਨਿਯੁਕਤ ਕਰ ਦਿੱਤਾ ਹੈ। ਉਹ ਸੂਬੇ ਵਿੱਚ ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਹੈ। ਮੁੱਖ ਮੰਤਰੀ ਸਿੱਧਰਮਈਆ ਨੇ ਟਵਿਟਰ ਉੱਤੇ ਨੀਲਮਣੀ ਨੂੰ ਸੂਬੇ ਦੀ ਪਹਿਲੀ ਮਹਿਲਾ ਡੀ.ਆਈ.ਜੀ.-ਆਈ.ਜੀ.ਪੀ. ਬਨਣ ਉੱਤੇ ਵਧਾਈ ਦਿੱਤੀ ਹੈ।