‘ਕੇਦਾਰਨਾਥ’ ਦਾ ਨਵਾਂ ਪੋਸਟਰ ਰਿਲੀਜ਼, ਸਾਰਾ ਅਲੀ ਖਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਸ਼ੁਰੂ ਕੀਤੀ ਸ਼ੂਟਿੰਗ

ਖਾਸ ਖ਼ਬਰਾਂ

ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਅੱਜ ਪਹਿਲੀ ਵਾਰ ਕੈਮਰਾ ਫੇਸ ਕਰੇਗੀ। ਸੁਸ਼ਾਂਤ ਸਿੰਘ ਰਾਜਪੂਤ ਦੀ ਅਪਕਮਿੰਗ ਫਿਲਮ ‘ਕੇਦਾਰਨਾਥ’ ਦਾ ਫਰਸਟ ਲੁੱਕ ਜਾਰੀ ਹੋ ਗਿਆ ਹੈ। ਇਸ ਫਿਲਮ ਨੂੰ ਡੈਬਿਊ ਕਰਨ ਜਾ ਰਹੀ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਹੈ। 

ਫਿਲਮ ਦੀ ਸ਼ੂਟਿੰਗ 5 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਮੇਕਰਜ਼ ਨੇ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ।ਫਿਲਮ ਦਾ ਪੋਸਟਰ 'ਕੇਦਾਰਨਾਥ' ਵਿੱਚ ਸਾਲ 2013 ਵਿੱਚ ਆਈ ਤਬਾਹੀ ਦੀ ਯਾਦ ਦਿਲ ਰਹੀ ਹੈ। 

ਪੋਸਟਰ ਵਿੱਚ ਪਾਣੀ ਦੇ ਸੈਲਾਬ ਵਿੱਚ ਕਿਸੇ ਨੂੰ ਮੌਢੇ ਦੇ ਉਠਾਏ ਇੱਕ ਕੁਲੀ ਨੂੰ ਦਿਖਾਇਆ ਗਿਆ ਹੈ। ਚਰਚਾਵਾਂ ਦੀ ਮੰਨੀਏ ਤਾਂ ਫਿਲਮ ਵਿੱਚ ਸੁਸ਼ਾਂਤ ਦਾ ਕਿਰਦਾਰ ‘ਕੁਲੀ’ ਦਾ ਹੀ ਹੈ। 

ਫਿਲਮ ਦੇ ਪੋਸਟਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ।“ ਇੱਕ ਸਫਰ ਵਿਸ਼ਵਾਸ ਅਤੇ ਪਿਆਰ ਦਾ…ਆਓ ਤੁਸੀਂ ਇਸ ਸਫਰ ਵਿੱਚ ਸਾਡੇ ਨਾਲ ਚਲੋ”।

ਫਿਲਮ ਦਾ ਨਿਰਦੇਸ਼ਨ ਕਰ ਰਹੇ ਅਭਿਸ਼ੇਕ ਕਪੂਰ ਨੇ ਟਵਿੱਟਰ ਤੇ ਫਿਲਮ ਦੇ ਲੀਡ ਅਦਾਕਾਰ ਤੇ ਸੁਸ਼ਾਂਤ ਦੀ ਇੱਕ ਤਸਵੀਰ ਪੋਸਟ ਕੀਤੀ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ ਫਿਲਮ ‘ਕਾਈ ਪੋ ਚੇ’ ਵਿੱਚ ਇਸ ਧਾਕੜ ਅਦਾਕਾਰਾ ਦੀ ਖੋਜ ਕੀਤੀ।ਉਨ੍ਹਾਂ ਵਿੱਚ ਕੰਮ ਕਰਨ ਦੀ ਭੁੱਖ ਹੈ ਅਤੇ ਹੁਣ ਉਹ ਪਹਿਲੇ ਤੋਂ ਵੀ ਵਧੀਆ ਕਰ ਰਹੇ ਹਨ। 

ਸੁਸ਼ਾਂਤ ਨੇ ਜਵਾਬ ਵਿੱਚ ਲਿਖਿਆ 'ਮੈਂ ਤੁਹਾਡੇ ਨਾਲ ਕੰਮ ਕਰਨ ਦੇ ਲਈ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਜੈ ਭੋਲੇਨਾਥ…’ ਕੈਦਰਰਨਾਥ’।ਫਿਲਮ ਵਿੱਚ ਸੁਸ਼ਾਂਤ ਨਾਲ ਸਾਰਾ ਅਲੀ ਦੀ ਜੋੜੀ ਨੂੰ ਦੇਖਣਾ ਅਸਲ ਵਿੱਚ ਦਿਲਚਸਪ ਹੋਵੇਗਾ। 

ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਡੈਬਿਊ ਅਦਾਕਾਰਾ ਸਾਰਾ ਅਲੀ ਖਾਨ ਦੇ ਕਰੀਅਰ ਨੂੰ ਕਿਸ ਤਰ੍ਹਾਂ ਸ਼ੁਰੂਆਤ ਦਿੰਦੀ ਹੈ। ਇੱਕ ਲਵ ਸਟੋਰੀ ਤੇ ਬੇਸਡ ਫਿਲਮ ‘ਕੇਦਰਾਨਾਥ’ ਸਾਲ 2018 ਵਿੱਚ ਰਿਲੀਜ਼ ਹੋਵੇਗੀ।