ਖੰਨੇ ਦੀ ਏਐੱਸ ਮੈਨੇਜਮੈਂਟ ਦੁਆਰਾ ਕੀਤੀ ਪ੍ਰਿੰਸੀਪਲ ਦੀ ਨਿਯੁਕਤੀ ਤੇ ਸ਼ਹਿਰ ਵਾਸੀਆਂ ਨੇ ਉਠਾਏ ਸਵਾਲ

ਖਾਸ ਖ਼ਬਰਾਂ

ਖੰਨਾ ਦੀ ਸਭ ਤੋਂ ਵੱਡੀ ਏ ਐੱਸ ਮੈਨੇਜਮੈਂਟ ਜਿਸ ਦੇ ਅਧੀਨ ਤਿੰਨ ਸਕੂਲ ਚਾਰ ਕਾਲਜ ਚੱਲਦੇ ਹਨ, ਸਾਰੇ ਸਕੂਲ ਅਤੇ ਕਾਲਜਾਂ ਦਾ ਇਲਾਕੇ ਅਤੇ ਪੰਜਾਬ ਵਿੱਚ ਨਾਮ ਹੈ। ਇਹ ਖੰਨਾ ਦੀ ਪੁਰਾਣੀ ਮੈਨੇਜਮੈਂਟ ਹੈ ਕੁਝ ਦਿਨ ਪਹਿਲਾਂ ਚੱਲ ਰਹੇ ਮੈਨੇਜਮੈਂਟ ਅਧੀਨ ਏ ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਸੀਬੀਐਸਈ ਬੋਰਡ ਵੱਲੋਂ ਮਾਨਤਾ ਪ੍ਰਾਪਤ ਹੈ। ਇਸ ਸਕੂਲ ਵਿੱਚ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਗਈ ਹੈ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਿੰਸੀਪਲ ਦੀ ਆਸਾਮੀ ਲਈ ਕਈ ਵਿਅਕਤੀ ਪਹੁੰਚੇ ਸਨ। ਜਿਨ੍ਹਾਂ ਦਾ ਤਜਰਬਾ ਅਤੇ ਪੜ੍ਹਾਈ ਜ਼ਿਆਦਾ ਸੀ ਅਤੇ ਉਹ ਇਸ ਆਸਾਮੀ ਦੇ ਕਾਬਿਲ ਸਨ ਪਰ ਮੈਨੇਜਮੈਂਟ ਦੇ ਦੁਆਰਾ ਇਨ੍ਹਾਂ ਵਿਅਕਤੀਆਂ ਨੂੰ ਨਹੀਂ ਰੱਖਿਆ ਗਿਆ।

ਇਸ ਸਬੰਧੀ ਜਦੋਂ ਸਕੂਲ ਦੇ ਸੈਕਟਰੀ ਸ਼ਮਿੰਦਰ ਸਿੰਘ ਮਿੰਟੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਜਿਸ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਹੈ ਉਹ ਅੱਠ ਮੈਂਬਰਾਂ ਦੀ ਇਕ ਕਮੇਟੀ ਨੇ ਕੀਤੀ ਹੈ। ਇਸ ਕਮੇਟੀ ਵਿੱਚ ਮੈਨੇਜਮੈਂਟ ਤੋਂ ਇਲਾਵਾ ਪੜ੍ਹੇ ਲਿਖੇ ਤਜਰਬੇਕਾਰ ਵਿਅਕਤੀ ਵੀ ਸ਼ਾਮਿਲ ਸਨ। ਜਿਨ੍ਹਾਂ ਦੁਆਰਾ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਗਈ ਹੈ। ਜੇਕਰ ਅਸੀਂ ਸੀਬੀਐਸਈ ਦੇ ਰੂਲਾਂ ਦੀ ਗੱਲ ਕਰਦੇ ਹਾਂ ਤਾਂ ਸਿਰਫ ਚਾਰ ਵਿਅਕਤੀ ਹੀ ਪ੍ਰਿੰਸੀਪਲ ਨੂੰ ਨਿਯੁਕਤ ਕਰਦੇ ਹਨ।

ਜੇਕਰ ਲੋਕਾਂ ਦੀ ਗੱਲ ਮੰਨੀਏ ਪ੍ਰਿੰਸੀਪਲ ਦੀ ਕੀਤੀ ਗਈ ਨਿਯੁਕਤੀ ਮੈਨੇਜਮੈਂਟ ਦੁਆਰਾ ਪੜ੍ਹੇ ਲਿਖੇ ਅਤੇ ਤਜਰਬੇ ਘਰ ਵਿਅਕਤੀਆਂ ਨੂੰ ਦਰਕਿਨਾਰ ਕੀਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਤੇ ਇੱਕ ਘੱਟ ਤਜਰਬੇਕਾਰ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ ਹੈ। ਤਾਂ ਇਸ ਦਾ ਮੈਨੇਜਮੈਂਟ ਨੂੰ ਖ਼ਮਿਆਜ਼ਾ ਭੁਗਤਣਾ ਪਵੇਗਾ।