ਕੀ ਸਲਮਾਨ ਨੇ ਅਜੇ ਤੱਕ ਅਰਿਜੀਤ ਨੂੰ ਨਹੀਂ ਕੀਤਾ ਮੁਆਫ਼, ਸਾਹਮਣੇ ਆਇਆ ਨਵਾਂ ਵਿਵਾਦ

ਕਹਿੰਦੇ ਨੇ ਜੰਗਲ ਵਿਚ ਰਹੀ ਕੇ ਸ਼ੇਰ ਨਾਲ ਦੁਸ਼ਮਣੀ ਮੁੱਲ ਲੈਣੀ ਚੰਗੀ ਨਹੀਂ ਹੁੰਦੀ......ਅਤੇ ਸਲਮਾਨ ਖ਼ਾਨ ਬਾਲੀਵੁੱਡ ਦੇ ਕਿਸੇ ਸ਼ੇਰ ਨਾਲੋਂ ਘੱਟ ਨਹੀਂ ਹਨ। ਸਾਲ 2014 ਵਿੱਚ ਗਾਇਕ ਅਰਿਜੀਤ ਸਿੰਘ ਦੇ ਨਾਲ ਹੋਏ ਵਿਵਾਦ ਨੂੰ ਸੱਲੂ ਮੀਆਂ ਸ਼ਾਇਦ ਹਾਲੇ ਤੱਕ ਭੁੱਲ ਨਹੀਂ ਸਕੇ.... ਜਿਸ ਕਾਰਨ ਹੀ ਸਲਮਾਨ ਖਾਨ ਨੇ ਫਿਲਮ ‘ਵੈਲਕਮ ਟੂ ਨਿਊਯਾਰਕ’ ਤੋਂ ਅਰਿਜੀਤ ਸਿੰਘ ਦਾ ਗੀਤ ਹਟਾ ਕੇ ਰਾਹਤ ਫਤਿਹ ਅਲੀ ਖਾਨ ਤੋਂ ਰਿਕਾਰਡ ਕਰਵਾ ਲਿਆ ਹੈ।



ਇਹ ਖ਼ਬਰ ਆਉਣ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਵਿੱਚ ਕਿੰਨੀ ਸੱਚਾਈ ਹੈ। ਕੀ ਹੁਣ ਤੱਕ ਦਬੰਗ ਖਾਨ ਨੇ ਬਾਲੀਵੁੱਡ ਸਿੰਗਰ ਅਰਿਜੀਤ ਸਿੰਘ ਨੂੰ ਮੁਆਫ਼ ਨਹੀਂ ਨਹੀਂ ਕੀਤਾ ਹੈ? ਜੇਕਰ ਖ਼ਬਰਾਂ ਦੀ ਮੰਨੀਏ ਤਾਂ ਇਸ ਖ਼ਬਰ ਵਿੱਚ ਬਿਲਕੁੱਲ ਵੀ ਸੱਚਾਈ ਨਹੀਂ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਿਲਮ ‘ਵੈਲਕਮ ਟੂ ਨਿਊਯਾਰਕ’ ਵਿੱਚ ਸਲਮਾਨ ਖਾਨ ਦਾ ਕੇਵਲ ਕੈਮਿਓ ਹੈ, ਇਹ ਸਲਮਾਨ ਦੀ ਫਿਲਮ ਨਹੀਂ ਹੈ।



ਇਸ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਇਸ ਦੇ ਮਿਊਜ਼ਿਕ ਨਾਲ ਸਲਮਾਨ ਦਾ ਕੋਈ ਲੇਣਾ ਦੇਣਾ ਨਹੀਂ ਹੈ। ਖੁਦ ਸਲਮਾਨ ਵੀ ਇਹ ਖਬਰ ਪੜ੍ਹਨ ਤੋਂ ਬਾਅਦ ਹੈਰਾਨ ਹਨ। ਖਬਰਾਂ ਅਨੁਸਾਰ ਅਰਿਜੀਤ ਨੂੰ ਇਹ ਗੀਤ ਨਾ ਮਿਲਣ ਦਾ ਕਾਰਨ ਮੇਕਰਜ਼ ਹੋ ਸਕਦੇ ਹਨ। ਦੋਹਾਂ ਦੇ ਵਿੱਚ ਅਜਿਹਾ ਕੁੱਝ ਹੋਇਆ ਹੋਵੇਗਾ ਕਿ ਇਸ ਗੀਤ ‘ਤੇ ਗੱਲ ਨਹੀਂ ਬਣ ਸਕੀ। 



ਤੁਹਾਨੂੰ ਦੱਸ ਦੇਈਏ ਕਿ ਫਿਲਮ ਦੇ ਵਿਚ ਰੋਲ ਅਤੇ ਗਾਇਕ ਦੇ ਨਾਲ ਨਾਲ ਹਰੇਕ ਫੈਸਲਾ ਆਖਿਰ ਵਿੱਚ ਪ੍ਰੋਡਿਊਸਰਜ਼ ਨੇ ਹੀ ਲੈਣਾ ਹੁੰਦਾ ਹੈ। ਇਸ ਮਾਮਲੇ ਵਿੱਚ ਆਧਿਕਾਰਿਕ ਤੌਰ ‘ਤੇ ਹੁਣ ਸਲਮਾਨ ਅਤੇ ਅਰਿਜੀਤ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਸਲਮਾਨ-ਅਰਿਜੀਤ ਦੇ ਵਿੱਚ ਕੋਲਡ ਵਾਰ ਤਾਂ ਜੱਗ ਜ਼ਾਹਿਰ ਹੈ ਪਰ ਕਿਸੇ ਹੋਰ ਦੀ ਫਿਲਮ ਵਿੱਚ ਅਰਿਜੀਤ ਨੂੰ ਰਿਪਲੇਸ ਕਰਨ ਵਾਲੀਆਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ.....ਇਹ ਤਾਂ ਸਮਾਂ ਹੀ ਦੱਸ ਪਾਵੇਗਾ।



ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖ਼ਾਨ ਦੇ ਨਾਲ ਕੋਲਡ ਵਾਰ ਵਿਚ ਕਈ ਸਿਤਾਰਿਆਂ ਦਾ ਨਾਮ ਜੁੜ ਚੁੱਕਿਆ ਹੈ....ਜਿਨ੍ਹਾਂ ਵਿਚ ਮਿਊਜ਼ਿਕ ਡਾਇਰੈਕਟਰ ਹਿਮੇਸ਼ ਰੇਸ਼ਮੀਆ ਅਤੇ ਐਸ਼ਵਰਿਆ ਰਾਏ ਨਾਲ ਸਬੰਧ ਰੱਖਣ ਵਾਲੇ ਵਿਵੇਕ ਓਬਰਾਏ ਨਾਲ ਵੀ ਉਹਨਾਂ ਦਾ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।