ਕੀ ਸ਼ਰਾਬ ਹੈ ਕਪਿਲ ਸ਼ਰਮਾ ਦੀ ਅਸਲੀ ਦੁਸ਼ਮਣ ?

ਖਾਸ ਖ਼ਬਰਾਂ

ਕਾਮੇਡੀਅਨ ਕਪਿਲ ਸ਼ਰਮਾ ਦੇ ਸਿਤਾਰੇ ਇਨ੍ਹੀਂ ਦਿਨੀਂ ਗਰਦਿਸ਼ 'ਚ ਚੱਲ ਰਹੇ ਹਨ। ਜਦੋਂ ਤੋਂ ਉਨ੍ਹਾਂ ਦੀ ਦੋਸਤ ਅਤੇ ਸਾਥੀ ਕਲਾਕਾਰ ਰਹੇ ਸੁਨੀਲ ਗਰੋਵਰ ਨਾਲ ਲੜਾਈ ਹੋਈ ਹੈ, ਉਦੋਂ ਤੋਂ ਕਪਿਲ ਸ਼ਰਮਾ ਦੀ ਲਾਈਫ ਵਿੱਚ ਕੁੱਝ ਵੀ ਠੀਕ ਨਹੀਂ ਚੱਲ ਰਿਹਾ ਹੈ। ਕਪਿਲ ਲਗਾਤਾਰ ਵਿਵਾਦਾਂ ‘ਚ ਫੱਸਦੇ ਚਲੇ ਜਾ ਰਹੇ ਹਨ। ਕਪਿਲ ਆਪਣੇ ਚੰਗੇ ਕੰਮ ਤੋਂ ਜ਼ਿਆਦਾਤਰ ਬੁਰੀ ਵਜ੍ਹਾਂ ਨਾਲ ਸੁਰਖੀਆਂ ‘ਚ ਹਨ। ਅਜਿਹਾ ਲੱਗ ਰਿਹਾ ਹੈ ਜਿਵੇਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸ਼ੋਅ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ।

ਕਪਿਲ ‘ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਹਨ। ਇੱਥੋ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਸਫਲਤਾ ਦਾ ਨਸ਼ਾ ਕਪਿਲ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਰਿਪੋਰਟਸ ਹੈ ਕਿ ਐਤਵਾਰ ਨੂੰ ਕਪਿਲ ਨੂੰ ‘ਬਾਦਸ਼ਾਹੋ’ ਦੀ ਟੀਮ ਦੇ ਨਾਲ ਸ਼ੂਟਿੰਗ ਕਰਨੀ ਸੀ ਪਰ ਉਹ ਸੈੱਟ ‘ਤੇ ਪਹੁੰਚ ਹੀ ਨਹੀਂ ਸਕੇ ਇਸ ਤੋਂ ਬਾਅਦ ਅਜੇ ਦੇਵਗਨ ਦੇ ਕਪਿਲ ਦੇ ਸ਼ੋਅ ਦੇ ਸੈੱਟ ਤੋਂ ਨਾਰਾਜ਼ ਹੋ ਕੇ ਜਾਣ ਦੀ ਖਬਰ ਹੈ।
ਰਿਪੋਰਟਸ ‘ਚ ਕਪਿਲ ਦੇ ਬਾਰ-ਬਾਰ ਸਿਹਤ ਦੇ ਖਰਾਬ ਹੋਣ ਅਤੇ ਉਨ੍ਹਾਂ ਨੂੰ ਪੈਨਿਕ ਅਟੈਕ ਆਉਣ ਦੇ ਪਿੱਛੇ ਦੀ ਵਜ੍ਹਾ ਨੂੰ ਸ਼ਰਾਬ ਦੇ ਨਸ਼ੇ ਨੂੰ ਦੱਸਿਆ ਜਾ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਪਿਲ ਬਹੁਤ ਸ਼ਰਾਬ ਪੀਣ ਲੱਗ ਗਏ ਹਨ ਅਤੇ ਲੇਟ ਤੱਕ ਪਾਰਟੀ ਕਰਦੇ ਹਨ। ਇਸ ਲਈ ਉਹ ਸਵੇਰੇ ਸਮੇਂ ‘ਤੇ ਉੱਠ ਨਹੀਂ ਪਾਉਂਦੇ। ਸੁਨੀਲ ਗਰੋਵਰ ਦੇ ਨਾਲ ਫਲਾਈਟ ‘ਚ ਹੋਈ ਲੜਾਈ ਵੀ ਸ਼ਰਾਬ ਦੇ ਨਸ਼ੇ ‘ਚ ਹੀ ਹੋਈ ਸੀ। 

ਸ਼ਰਾਬ ਦੇ ਨਸ਼ੇ ਦੀ ਵਜ੍ਹਾ ਤੋਂ ਹੀ ਕਪਿਲ ਉਹ ਗਲਤੀ ਕਰ ਬੈਠਦੇ ਹਨ, ਜੋ ਸ਼ਾਇਦ ਉਹ ਹੋਸ਼ ‘ਚ ਕਦੀ ਨਾ ਕਰੇ। ਕਿਹਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ‘ਚ ਸਟਾਰਡਮ ਦਾ ਫਿਤੂਰ ਮਿਲਾ ਕੇ ਕਪਿਲ ਦੇ ਸਿਰ ‘ਤੇ ਚੜ੍ਹ ਕੇ ਬੋਲਣ ਲੱਗਦਾ ਹੈ। ਸੁਨੀਲ ਅਤੇ ਬਾਕੀ ਦੇ ਕਪਿਲ ਦੇ ਸਾਥੀਆਂ ਫਲਾਈਟ ‘ਚ ਲੜਾਈ ਦੇ ਸਮੇਂ ਵੀ ਕੁਝ ਅਜਿਹਾ ਹੀ ਹੋਇਆ।

ਇਸ ਤੋਂ ਬਾਅਦ ਖਬਰਾਂ ਆਉਣ ਲੱਗੀਆਂ ਕਿ ਸ਼ੋਅ ‘ਚ ਦਿਲਚਸਪੀ ਘੱਟ ਰਹੀ ਹੈ। ਇਹ ਵੀ ਕਿਹਾ ਜਾਣ ਲੱਗਾ ਕਿ ਚੈਨਲ ਉਨ੍ਹਾਂ ਦਾ ਕਾਨਟ੍ਰੈਕਟ ਅੱਗੇ ਨਹੀਂ ਵਧਾਇਆ ਪਰ ਕਪਿਲ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਚੈਨਲ ਨੇ ਉਨ੍ਹਾਂ ਦੇ ਕਾਨਟ੍ਰੈਕਟ ਨੂੰ ਅੱਗੇ ਵਧਾ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਕਪਿਲ ਦੀ ਤਬੀਅਤ ਖਰਾਬ ਚਲ ਰਹੀ ਹੈ।


ਜਿਸ ਕਾਰਨ ਕਈ ਸਿਤਾਰਿਆਂ ਨਾਲ ਸ਼ੂਟ ਰੱਦ ਕਰਨਾ ਪਿਆ। ਇਸ ਲਿਸਟ ਵਿੱਚ ‘ਜਬ ਹੈਰੀ ਮੈੱਟ ਸੇਜ਼ਲ’ ਦੇ ਲਈ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ, ‘ਮੁਬਾਰਕਾਂ’ ਦੇ ਲਈ ਅਰਜੁਨ ਕਪੂਰ ਅਤੇ ਅਨਿਲ ਕਪੂਰ ਅਤੇ ‘ਗੈਸਟ ਲੰਡਨ’ ਲਈ ਪਰੇਸ਼ ਰਾਵਲ ਦਾ ਨਾਮ ਸ਼ਾਮਲ ਹੈ। ਸ਼ੂਟ ਕੈਂਸਲ ਕਰਨ ਵਿਚ ਚਾਹੇ ਹੜਤਾਲ ਹੋਵੇ ਜਾਂ ਸਿਹਤ ਪਰ ਇਹ ਸਭ ਕਪਿਲ ਦੀ ਇਮੇਜ ‘ਤੇ ਬੁਰਾ ਅਸਰ ਪਾ ਰਿਹਾ ਹੈ।