ਕੀ ਤਾਰੀਖ ਬਦਲਣ ਦੇ ਨਾਲ ਬਦਲੇਗੀ ਟੀਮ ਇੰਡਿਆ ਦੀ ਕਿਸਮਤ ! ਟੈਸਟ ਮੈਚ ਅੱਜ ਤੋਂ

ਖਾਸ ਖ਼ਬਰਾਂ

ਟੀਮ ਇੰਡੀਆ ਨੇ ਅਭਿਆਸ ਤੋਂ ਬਣਾਈ ਦੂਰੀ ‘ਤੇ ਕੋਹਲੀ ਨੇ ਮੀਡੀਆ ਤੋਂ

ਸਾਲ 2015 ਤੋਂ ਲਗਾਤਾਰ 9 ਲੜੀਆਂ ਆਪਣੇ ਘਰੇਲੂ ਮੈਦਾਨ ਵਿਚ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਬਾਹਰੀ ਹਾਲਾਤਾਂ ਵਿਚ ਅਗਨੀ ਪ੍ਰੀਖਿਆ ਅੱਜ ਸ਼ੁਕਰਵਾਰ ਤੋਂ ਸ਼ੁਰੂ ਹੋਵੇਗੀ ਜਦੋਂ ਉਹ ਪਹਿਲੇ ਟੈਸਟ ਮੈਚ ਵਿਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਉਸ ਦੇ ਘਰ ਵਿਚ ਆਪਣੇ ‘ਤੇ ਲੱਗੇ ਵਿਦੇਸ਼ੀ ਜ਼ਮੀਨ ‘ਤੇ ਮਾੜੇ ਪ੍ਰਦਰਸ਼ਨ ਦਾ ਦਾਗ ਧੋਣ ਲਈ ਉਤਰੇਗੀ। ਉਥੇ ਹੀ ਭਾਰਤੀ ਟੀਮ ਨੂੰ ਹਰਾ ਪਾਉਣਾ ਦੱਖਣੀ ਅਫਰੀਕਾ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ।

ਭਾਰਤ ਨੇ ਪਿਛਲੇ 9 ਟੈਸਟ ਮੈਚਾਂ ਦੀ ਲੜੀ ਜਿੱਤ ਕੇ ਅਸਟ੍ਰੇਲੀਆ ਦੇ ਰਿਕਾਰਡ ਦਾ ਬਰਬਾਰੀ ਕੀਤੀ ਹੋਈ ਹੈ। ਪਹਿਲਾ ਟੈਸਟ ਸ਼ੁਕਰਵਾਰ ਨੂੰ (ਨਿਊਲੈਂਡਸ) ਕੇਪਟਾਊਨ ਵਿਚ ਖੇਡਿਆ ਜਾਵੇਗਾ। ਭਾਰਤ ਦੱਖਣੀ ਅਫਰੀਕਾ ਵਿਚ 1992 ਤੋਂ ਇਕ ਵੀ ਲੜੀ ਨਹੀਂ ਜਿਤਿਆ ਹੈ। ਉਸ ਨੇ ਇਸ ਦੌਰਾਨ 4 ਲੜੀਆਂ ਹਾਰੀਆਂ ਹਨ ਅਤੇ ਇਕ ਲੜੀ ਡਰਾਅ ਹੋਈ ਹੈ ਜੋ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 2010-11 ਵਿਚ ਖੇਡੀ ਗਈ ਸੀ।

ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੁਕਾਬਲੇ ਤੋਂ ਪਹਿਲਾਂ ਵੀਰਵਾਰ ਨੂੰ ਅਭਿਆਸ ਸੈਸ਼ਨ ਤੋਂ ਦੂਰੀ ਬਣਾਈ ਰੱਖੀ ‘ਤੇ ਕਪਤਾਨ ਵਿਰਾਟ ਕੋਹਲੀ ਨੇ ਵੀ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਸ਼ਿਰਕਤ ਨਹੀਂ ਕਰਨ ਦਾ ਫ਼ੈਸਲਾ ਕੀਤਾ। ਜਦਕਿ ਉਨ੍ਹਾਂ ਦੀ ਜਗ੍ਹਾ ਭਾਰਤ ਦੇ ਸਹਾਇਕ ਕੋਚ ਸੰਜੇ ਬੰਗੜ ਮੀਡੀਆ ਦੇ ਰੂਬਰੂ ਹੋਣ ਲਈ ਇਕ ਘੰਟਾ ਦੇਰੀ ਨਾਲ ਪੁੱਜੇ। ਭਾਰਤੀ ਮੀਡੀਆ ਮੈਨਜਰ ਨੇ ਪੁਸ਼ਟੀ ਕੀਤੀ ਕਿ ਕ੍ਰਿਕਟ ਦੱਖਣੀ ਅਫਰੀਕਾ ਨੇ ਨਹੀਂ ਕਿਹਾ ਕਿ ਕਪਤਾਨ ਨੂੰ ਪ੍ਰੈਸ ਕਾਨਫਰੰਸ ਲਈ ਮੁਹਈਆ ਕਰਾਇਆ ਜਾਵੇ।

ਭਾਰਤ ‘ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੈਸਟ ਮੈਚ ਦੁਪਹਿਰ 2 ਵਜੇ ਸ਼ੁਕਰਵਾਰ ਨੂੰ ਸ਼ੁਰੂ ਹੋ ਰਿਹਾ ਹੈ। ਲੇਕਿਨ ਉਸ ਤੋਂ ਪਹਿਲਾਂ ਇਥੇ ਜੋ ਤਮਾਸ਼ਾ ਹੋ ਰਿਹਾ ਹੈ ਉਸ ਨੇ ਪੂਰੀ ਕ੍ਰਿਕਟ ਬਰਾਦਰੀ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕੇਪਟਾਊਨ ਵਿਚ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। 

ਜਿਸ ਹੋਟਲ ਵਿਚ ਟੀਮ ਇੰਡੀਆ ਰੁਕੀ ਹੋਈ ਹੈ ਉਥੋਂ ਦੇ ਪ੍ਰਬੰਧਕਾਂ ਨੇ ਖਿਡਾਰੀਆਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਨਹਾਉਣ ਲਈ ਸਿਰਫ 2 ਮਿੰਟ ਪਾਣੀ ਦਾ ਉਪਯੋਗ ਕਰਨ। ਕੇਪਟਾਊਨ ਦੱਖਣੀ ਅਫਰੀਕਾ ਦੇ ਖੂਬਸੂਰਤ ਸ਼ਹਿਰਾਂ ਵਿਚ ਸ਼ੁਮਾਰ ਹੈ। ਕ੍ਰਿਕਟ ਦੇ ਲਈ ਪਾਣੀ ਬਰਬਾਦ ਕਰਨਾ ਇਥੇ ਦੇ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਅਤੇ ਉਹ ਸੜਕਾਂ ‘ਤੇ ਉਤਰ ਆਏ ਹਨ। ਵਿਰਾਟ ਕੋਹਲੀ ਹੀ ਨਹੀਂ ਅਨੁਸ਼ਕਾ ਸਮੇਤ ਟੀਮ ਦੇ ਸਾਰੇ ਖਿਡਾਰੀ ਪਾਣੀ ਦੀ ਕਿੱਲਤ ਕਾਰਨ ਮੁਸ਼ਕਿਲ ਵਿਚ ਹਨ।