ਸੱਤਾ ਸੰਭਾਲਦਿਆਂ ਹੀ ਕੈਪਟਨ ਸਰਕਾਰ ਦਾ ਸਭ ਤੋਂ ਵੱਡਾ ਕਿੱਤਾ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਦਾ ਫ਼ੈਸਲਾ 10 ਮਹੀਨਿਆਂ ਦੀ ਭਾਰੀ ਕਸ਼ਮਕਸ਼ ਦੇ ਬਾਵਜੂਦ ਇਸ ਵਰ੍ਹੇ ਪੂਰਾ ਹੋਣਾ ਸੰਭਵ ਨਹੀਂ। ਸਰਕਾਰ ਹੁਣ ਕੁਝ ਕਰਜ਼ਾ ਮੁਆਫ਼ੀ ਜਾਂ ਕਰਜ਼ਾ ਰਾਹਤ 30 ਅਪ੍ਰੈਲ ਤੱਕ ਹਰ ਹਾਲਤ ‘ਚ ਲਾਗੂ ਕਰਨ ਦਾ ਮਨ ਬਣਾ ਰਹੀ ਹੈ। ਪਰ ਕਰਜ਼ਾ ਮੁਆਫ਼ੀ ਵਾਲੀ ਇਹ ਰਕਮ ਹੁਣ ਸੁੰਗੜ ਕੇ 7400 ਕਰੋੜ ਰੁਪਏ ਦੇ ਨੇੜ ਹੀ ਸੀਮਤ ਹੋ ਗਈ ਹੈ।
ਸਰਕਾਰੀ ਸੂਤਰਾਂ ਅਨੁਸਾਰ ਸਹਿਕਾਰੀ ਤੇ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ 12.38 ਲੱਖ ਕਿਸਾਨਾਂ ਵਿਚੋਂ ਵੱਡੀ ਗਿਣਤੀ ‘ਚ ਕਿਸਾਨ ਤਾਂ ਕਰਜ਼ਾ ਮੁਆਫ਼ੀ ਦੀ ਯੋਜਨਾ ‘ਚੋਂ ਹੀ ਬਾਹਰ ਕਰ ਦਿੱਤੇ ਗਏ ਹਨ। ਹੁਣ ਸਿਰਫ ਢਾਈ ਏਕੜ ਜ਼ਮੀਨ ਮਾਲਕੀ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਹੋਵੇਗਾ। ਅੱਗੇ 5 ਏਕੜ ਵਾਲੇ ਸਿਰਫ ਉਸ ਕਿਸਾਨ ਦਾ ਹੀ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਜਿਸ ਦੇ ਸਿਰ ਕਰਜ਼ਾ ਸਿਰਫ ਦੋ ਲੱਖ ਰੁਪਏ ਤੱਕ ਹੋਵੇਗਾ।