ਨਵੀਂ ਦਿੱਲੀ— ਸ਼੍ਰੀਲੰਕਾ ਨੂੰ 3-0 ਨਾਲ ਹਰਾ ਕੇ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ ਉੱਤੇ ਆਪਣਾ ਕਬਜਾ ਜਮਾ ਲਿਆ ਹੈ। ਟੀਮ ਦੀ ਜਿੱਤ ਦਾ ਜਸ਼ਨ ਹੁਣ ਵੀ ਜਾਰੀ ਹੈ। ਇਸ ਵਿਚ ਸੋਸ਼ਲ ਮੀਡੀਆ ਉੱਤੇ ਪਾਰਟੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਬਹੁਤ ਹੀ ਪਿਆਰਾ ਹੈ ਅਤੇ ਵਿਰਾਟ ਕੋਹਲੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਈ ਯਾਦਗਾਰ ਪਲ ਇਸ ਵਿਚ ਕੈਦ ਹੋ ਗਏ ਹਨ। ਵਿਰਾਟ ਕੋਹਲੀ ਡਾਂਸਿੰਗ ਫਲੋਰ ਉੱਤੇ ਸਨ।
ਪਾਰਟੀ ਵਿਚ ਹਮੇਸ਼ਾ ਦੀ ਤਰ੍ਹਾਂ ਵਿਰਾਟ ਵਧੀਆ ਡਾਂਸ ਕਰ ਰਹੇ ਸਨ ਅਤੇ ਉਨ੍ਹਾਂ ਨਾਲ ਝੂਮ ਰਹੀ ਸੀ, ਮੁਹੰਮਦ ਸ਼ਮੀ ਦੀ 2 ਸਾਲ ਦੀ ਬੇਟੀ, ਆਈਰਾਹ। ਮਸਤੀ ਵਿਚ ਝੂਮਦੇ ਹੋਏ ਦੋਨਾਂ ਨੇ ਡਾਂਸ ਫਲੋਰ ਉੱਤੇ ਆਪਣਾ ਜਲਵਾ ਵਿਖਾਇਆ। ਮੁਹੰਮਦ ਸ਼ਮੀ ਨੇ ਦੋਨਾਂ ਦੇ ਡਾਂਸ ਦਾ ਵੀਡੀਓ ਆਪਣੇ ਟਵਿੱਟਰ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਡਾਂਸ ਕਰਦੇ ਹੋਏ ਸ਼ਮੀ ਦੀ 2 ਸਾਲ ਦੀ ਬੇਟੀ ਬਹੁਤ ਹੀ ਕਿਊਟ ਲੱਗ ਰਹੀ ਸੀ। ਮਸਤੀ ਵਿਚ ਡਾਂਸ ਕਰਦੇ ਹੋਏ ਆਈਰਾਹ ਆਪਣੇ ਹੱਥ ਹਿਲਾਉਣ ਲੱਗਦੀ ਹੈ ਤਾਂ ਵਿਰਾਟ ਕੋਹਲੀ ਵੀ ਉਨ੍ਹਾਂ ਨੂੰ ਕਾਪੀ ਕਰਨ ਲੱਗਦੇ ਹਨ। ਆਈਰਾਹ ਗੋਲ-ਗੋਲ ਘੁੰਮ ਕੇ ਡਾਂਸ ਕਰਦੀ ਹੈ ਤਾਂ ਕੋਹਲੀ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਆਪਣੇ ਆਪ ਵੀ ਗੋਲ-ਗੋਲ ਘੁੰਮਣਾ ਸ਼ੁਰੂ ਕਰ ਦਿੰਦੇ ਹਨ।
ਦੋਨਾਂ ਦੇ ਇਸ ਕਿਊਟ ਡਾਂਸ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਟਵਿੱਟਰ ਉੱਤੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਮੁਹੰਮਦ ਸ਼ਮੀ ਨੇ ਵੀਡੀਓ 28 ਅਗਸਤ ਨੂੰ ਸ਼ੇਅਰ ਕੀਤਾ ਸੀ ਅਤੇ ਉਦੋਂ ਤੋਂ ਹੀ ਟਵਿੱਟਰ ਉੱਤੇ ਇਹ ਧੂਮ ਮਚਾ ਰਿਹਾ ਹੈ। ਵੀਡੀਓ ਨੂੰ 11 ਹਜਾਰ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ ਅਤੇ ਇਸਨੂੰ 1600 ਤੋਂ ਜ਼ਿਆਦਾ ਵਾਰ ਰੀ-ਟਵੀਟ ਕੀਤਾ ਜਾ ਚੁੱਕਾ ਹੈ।