ਉੱਤਰੀ ਫਿਲਾਪਈਨ 'ਚ ਕ੍ਰਿਸਮਸ ਮੌਕੇ ਸਮੂਹਿਕ ਪ੍ਰਾਰਥਨਾ ਸਭਾ 'ਚ ਸ਼ਾਮਿਲ ਹੋਣ ਜਾ ਰਹੇ 20 ਸ਼ਰਧਾਲੂਆਂ ਦੀ ਕੱਲ੍ਹ ਇਕ ਬੱਸ ਦੁਰਘਟਨਾ 'ਚ ਮੌਤ ਹੋ ਗਈ। ਸਥਾਨਕ ਪੁਲਿਸ ਨੇ ਦੱਸਿਆ ਕਿ ਮਨੀਲਾ ਤੋਂ ਕਰੀਬ 200 ਕਿਲੋਮੀਟਰ ਦੂਰ ਆਗੂ ਸ਼ਹਿਰ 'ਚ ਇਕ ਹੀ ਪਰਿਵਾਰ ਦੇ ਕਈ ਲੋਕ ਪ੍ਰਾਰਥਨਾ ਸਭਾ ਲਈ ਇਕ ਛੋਟੀ ਬੱਸ 'ਚ ਸਵਾਰ ਹੋ ਕੇ ਚਰਚ ਜਾ ਰਹੇ ਸਨ।
ਉਨ੍ਹਾਂ ਦੀ ਬੱਸ ਤੇ ਇਕ ਵੱਡੀ ਬੱਸ ਦੀ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਵੱਡੀ ਬੱਸ 'ਚ ਸਵਾਰ 15 ਯਾਤਰੀਆਂ ਦੇ ਨਾਲ ਛੋਟੀ ਬੱਸ 'ਚ ਸਵਾਰ 9 ਲੋਕ ਜ਼ਖ਼ਮੀ ਵੀ ਹੋ ਗਏ।