ਕੁਝ ਹੀ ਦਿਨ ਪਹਿਲਾਂ ਗੈਂਗਸਟਰ ਲੱਖਾ ਸਿਧਾਣਾ ਵਲੋਂ ਜੇਲ੍ਹਾਂ 'ਚ ਚੱਲ ਰਹੇ ਨਸ਼ੇ ਦੇ ਕਾਲੇ ਕਾਰੋਬਾਰ ਦੇ ਖੁਲਾਸੇ ਕੀਤੇ ਸਨ ਜਿਸ ਕਾਰਨ ਪੁਲਿਸ ਪ੍ਰਸ਼ਾਸ਼ਨ 'ਚ ਖਲਬਲੀ ਮੱਚ ਗਈ। ਇਸ ਸਬੰਧ 'ਚ ਮਾਡਰਨ ਜੇਲ ਦੇ ਸੁਪਰਡੈਂਟ ਇਕਬਾਲ ਸਿੰਘ ਬਰਾੜ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ।
ਜਿਸ 'ਚ ਉਨ੍ਹਾਂ ਨੇ ਗੈਂਗਸਟਰ ਲੱਖਾ ਸਿਧਾਣਾ ਦੇ ਲਗਾਏ ਦੋਸ਼ਾਂ ਨੂੰ ਸਾਫ ਨਕਾਰਿਆ ਹੈ। 'ਤੇ ਉਸਦੇ ਇਨ੍ਹਾਂ ਬਿਆਨਾਂ ਨੂੰ ਝੂਠ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ 'ਚ ਜੋ ਆਉਂਦਾ ਹੈ ਉਸਦੀ ਚੈਕਿੰਗ ਕਰ ਕੇ ਹੀ ਅੰਦਰ ਆਉਣ ਦਿੱਤਾ ਜਾਂਦਾ ਹੈ।