ਲਖਨਊ 'ਚ ਸਾਹਮਣੇ ਆਇਆ ਰਿਆਨ ਵਰਗਾ ਮਾਮਲਾ, ਵਿਦਿਆਰਥੀ ਨੂੰ ਮਾਰਿਆ ਚਾਕੂ , ਵਿਦਿਆਰਥਣ ਤੇ ਇਲਜ਼ਾਮ

ਖਾਸ ਖ਼ਬਰਾਂ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਵੀ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਰਗਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਦਿਆਰਥੀ ਅੱਧਮਰੀ ਹਾਲਤ ਵਿੱਚ ਬਰਾਮਦ ਹੋਇਆ ਹੈ। ਖੂਨ ਨਾਲ ਲੱਤਪੱਥ ਵਿਦਿਆਰਥੀ ਨੂੰ ਝੱਟਪੱਟ ਹਸਪਤਾਲ ਲੈ ਜਾਇਆ ਗਿਆ। ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।