ਲਾਲ ਕਿਲ੍ਹੇ ਤੇ ਹੋਏ ਹਮਲੇ ਦਾ ਦੋਸ਼ੀ ਦਿੱਲੀ ਏਅਰਪੋਰਟ ਤੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਖਾਸ ਖ਼ਬਰਾਂ

17 ਸਾਲ ਤੋਂ ਸੁਰੱਖਿਆ ਏਜੰਸੀਆਂ ਬਿਲਾਲ ਅਹਿਮਦ ਨੂੰ ਲੱਭ ਰਹੀਆਂ ਸਨ। ਬੀਤੇ ਦਿਨ ਦਿੱਲੀ ਪੁਲਿਸ ਸਪੈਸ਼ਲ ਸੈੱਲ ਅਤੇ ਗੁਜਰਾਤ ਏ. ਟੀ.ਐੱਸ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਬਿਲਾਲ ਅਹਿਮਦ ਨੂੰ ਦਿੱਲੀ ਏਅਰਪੋਰਟ ਤੋਂ ਗਿਰਫ਼ਤਾਰ ਕੀਤਾ। 

ਤੁਹਾਨੂੰ ਦੱਸ ਦਈਏ ਕੀ ਬਿਲਾਲ ਅਹਿਮਦ ਕਾਹਵਾ ਸਾਲ 2000 ਵਿੱਚ ਲਾਲ ਕਿਲੇ ਤੇ ਹੋਏ ਹਮਲੇ ਦਾ ਦੋਸ਼ੀ ਹੈ ਤੇ ਇਸਦਾ ਲਸ਼ਕਰ ਨਾ ਖਾਸ ਸੰਬੰਧ ਹੈ। 

ਬਿਲਾਲ ਸ਼੍ਰੀ ਨਗਰ ਤੋਂ ਦਿੱਲੀ ਆ ਰਿਹਾ ਸੀ ਜਿਥੇ ਉਸਨੂੰ ਸੁਰੱਖਿਆ ਏਜੇਂਸੀਆਂ ਨੇ ਗ੍ਰਿਫ਼ਤਾਰ ਕਰ ਲਿਆ ਤੇ ਸਪੈਸ਼ਲ ਸੈੱਲ ਵਿੱਚ ਬਿਲਾਲ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਬਿਲਾਲ ਦੀ ਗ੍ਰਿਫਤਾਰੀ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ।