LPG ਗੈਸ ਦੀਆਂ ਕੀਮਤਾਂ 'ਚ ਵਾਧਾ , ਜਾਣੋ ਕਿੰਨੀ ਢਿੱਲੀ ਹੋਵੇਗੀ ਤੁਹਾਡੀ ਜੇਬ

ਖਾਸ ਖ਼ਬਰਾਂ

ਪਹਿਲਾਂ ਤੋਂ ਹੀ ਮਹਿੰਗਾਈ ਦੇ ਬੋਝ ਥੱਲੇ ਦਬੇ ਹੋਏ ਆਦਮੀ ਤੇ ਇੱਕ ਵਾਰ ਫਿਰ ਤੋਂ ਮਹਿੰਗਾਈ ਦੀ ਮਾਰ ਪਈ ਹੈ, ਜਿਸਦੇ ਚਲਦੇ ਘਰੇਲੂ ਰਸੋਈ ਗੈਸ ਸਿਲੰਡਰ ਹੁਣ ਹੋਰ ਵੀ ਮਹਿੰਗਾ ਹੋ ਗਏ ਹਨ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਜਿੱਥੇ ਸਬਸਿਡੀ ਵਾਲਾ ਗੈਸ ਸਿਲੰਡਰ 7.23 ਰੁਪਏ ਮਹਿੰਗਾ ਹੋਇਆ ਹੈ, ਉਥੇ ਹੀ ਬਿਨ੍ਹਾਂ ਸਬਸਿਡੀ ਵਾਲਾ ਗੈਸ ਸਿਲੰਡਰ ਲੈਣ ਲਈ ਲੋਕਾਂ ਨੂੰ ਹੁਣ 73.50 ਰੁਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਜ਼ਿਆਦਾ ਮੁੱਲ ਚੁਕਾਉਣੇ ਹੋਣਗੇ। ਨਵੀਂ ਦਰਾਂ ਸ਼ੁੱਕਰਵਾਰ ਤੋਂ ਲਾਗੂ ਹੋ ਗਈਆਂ ਹਨ।

ਇੱਕ ਸਤੰਬਰ ਤੋਂ ਬਿਨ੍ਹਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 73.50 ਰੁਪਏ ਅਤੇ ਸਬਸਿਡੀ ਵਾਲੇ ਗੈਸ ਸਿਲੰਡਰ ਦੇ ਮੁੱਲ 7.23 ਰੁਪਏ ਵੱਧ ਗਏ ਹਨ। ਦਿਲ‍ੀ 'ਚ ਸਬਸਿਡੀ ਦੇ ਨਾਲ 14.2 ਕਿੱਲੋਗ੍ਰਾਮ ਵਾਲੇ LPG ਸਿਲੰਡਰ ਦੀ ਕੀਮਤ 479.77 ਰੁਪਏ ਤੋਂ ਵਧਕੇ 487.18 ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਤੇਲ ਮਾਰਕੀਟਿੰਗ ਕੰਪਨੀਆਂ ਹਰ 15 ਦਿਨ ਵਿੱਚ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ, ਜਿਸਦੇ ਹਿਸਾਬ ਨਾਲ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਜਾਂਦਾ ਹੈ। ਜਿਕਰਯੋਗ ਹੈ ਕਿ ਇਸ ਤੋਂ ਸਾਬਕਾ ਸਰਕਾਰ ਨੇ ਕਿਹਾ ਸੀ ਕਿ ਹਰ ਮਹੀਨੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ 4 ਰੁਪਏ ਦਾ ਵਾਧਾ ਕੀਤਾ ਜਾਵੇਗਾ ।

ਤੁਹਾਨੂੰ ਦੱਸ ਦਈਏ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤੇ ਗਏ ਇਹ ਵਾਧੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਦੁਆਰਾ ਇੱਕ ਮਹੀਨੇ ਪਹਿਲਾਂ ਲੋਕਸਭਾ ਵਿੱਚ ਦਿੱਤੇ ਗਏ ਉਸ ਬਿਆਨ ਦੇ ਬਾਅਦ ਕੀਤੇ ਗਏ ਹਨ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਨੇ ਤੇਲ ਮਾਰਕੀਟਿੰਗ ਕੰਪਨੀਆਂ ਤੋਂ ਪ੍ਰਤੀ ਮਹੀਨਾ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 4 ਰੁਪਏ ਵਧਾਉਣ ਨੂੰ ਕਿਹਾ ਹੈ। ਦਰਅਸਲ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕ‍ਿਉਂਕਿ ਉਹ ਅਗਲੇ ਸਾਲ ਮਾਰਚ ਤੱਕ ਐੱਲਪੀਜੀ ਸਿਲੰਡਰ ਤੇ ਸਬਸਿਡੀ ਪੂਰੀ ਤਰ੍ਹਾਂ ਖਤ‍ਮ ਕਰਨਾ ਚਾਹੁੰਦੀ ਹੈ ।