ਲੁਧਿਆਣਾ 'ਚ ਦੋ ਧਿਰਾਂ ਵਿਚਕਾਰ ਹੋਇਆ ਝਗੜਾ, ਚੱਲੀਆਂ ਕ੍ਰਿਪਾਨਾਂ ਹੋਈ ਫਾਇਰਿੰਗ

ਗੁੰਡਾਗਰਦੀ ਦੀਆਂ ਇਹ ਤਸਵੀਰਾਂ ਲੁਧਿਆਣਾ ਦੀਆਂ ਹਨ, ਜਿਥੇ ਸੋਮਵਾਰ ਦੇਰ ਸ਼ਾਮ ਸ਼ਿਵਾਜੀ ਨਗਰ 'ਚ ਇਕ ਚੋਣ ਰੈਲੀ ਦੌਰਾਨ ਸਕੂਲ-ਕਾਲਜਾਂ ਦੇ ਦੋਸਤਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। 

ਦੋਵੇਂ ਧਿਰਾਂ ਨੇ ਮੰਗਲਵਾਰ ਸ਼ਾਮ 5 ਵਜੇ ਸੈਕਟਰ-32 'ਚ ਮੋਹਨੀ ਰੈਸਟੋਰੈਂਟ ਨੇੜੇ ਸਮਝੌਤਾ ਕਰਨ ਦਾ ਸਮਾਂ ਰੱਖ ਲਿਆ ਪਰ ਸਮਝੌਤਾ ਕਰਨ ਸਮੇਂ ਦੋਵਾਂ ਧਿਰਾਂ ਦਾ ਫਿਰ ਆਪਸ ਵਿਚ 'ਚ ਝਗੜਾ ਹੋ ਗਿਆ। 

ਝਗੜੇ ਦੌਰਾਨ ਜੰਮ ਕੇ ਇੱਟਾਂ-ਬੋਤਲਾਂ ਅਤੇ ਕ੍ਰਿਪਾਨਾਂ ਚੱਲੀਆਂ। ਦੱਸਿਆ ਜਾ ਰਿਹਾ ਕਿ ਹਮਲੇ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ। ਫਾਇਰਿੰਗ ਦੇ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। 

ਪਤਾ ਲਗਦੇ ਹੀ ਏ. ਸੀ. ਪੀ. ਪਵਨਜੀਤ, ਥਾਣਾ ਡਵੀਜ਼ਨ ਨੰ. 7 ਦੇ ਇੰਚਾਰਜ ਐੱਸ. ਆਈ. ਪ੍ਰਵੀਨ ਰਣਦੇਵ ਅਤੇ ਸੀ. ਆਈ. ਏ. ਦੀ ਪੁਲਿਸ ਪਾਰਟੀ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ 'ਚ ਜੁਟ ਗਈ ਹੈ।