ਲੁਧਿਆਣਾ - ਜ਼ਿਲ੍ਹਾ ਚੋਣ ਅਧਿਕਾਰੀ ਨੇ ਵਾਰਡ ਨੰ. 44 ਵਿਚ ਪੈਂਦੇ ਦੋ ਪੋਲਿੰਗ ਬੂਥਾਂ 'ਤੇ ਮੁੜ ਤੋਂ ਵੋਟਿੰਗ ਕਰਾਉਣ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਦਿੰਦਿਆਂ ਅਕਾਲੀ ਭਾਜਪਾ ਦੇ ਉਮੀਦਵਾਰ ਐਡਵੋਕੇਟ ਮੀਤਪਾਲ ਸਿੰਘ ਢੁੱਗਰੀ ਨੇ ਦੱਸਿਆ ਕਿ ਚੋਣ ਅਧਿਕਾਰੀ ਵਲੋਂ ਰਾਮ ਪਾਲ ਭਾਸੀਣ ਸਕੂਲ ਤੇ ਸੀਨੀਅਰ ਸਿਟੀਜ਼ਨ ਹੋਮ ਵਿਖੇ ਬੂਥਾਂ 'ਤੇ ਸੋਮਵਾਰ ਨੂੰ ਸਵੇਰੇ ਅੱਠ ਵਜੇ ਤੋਂ ਸ਼ਾਮ 4 ਵਜੇ ਤੱਕ ਮੁੜ ਤੋਂ ਪੋਲਿੰਗ ਕਰਵਾਈ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਬੂਥ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਕਬਜ਼ੇ ਵਿਚ ਲੈ ਲਏ ਗਏ ਸਨ।