ਮੱਛਰ ਦੀ ਯਾਦਾਸ਼ਤ ਸ਼ਕਤੀ ਹੁੰਦੀ ਹੈ ਤੇਜ਼ ,ਪਸੰਦ ਨਹੀਂ ਕਰਦੇ ਅਜਿਹੇ ਲੋਕਾਂ ਦਾ ਖੂਨ ਚੂਸਣਾ

ਖਾਸ ਖ਼ਬਰਾਂ

ਨਵੀਂ ਦਿੱਲੀ : ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕਾਂ ਨੂੰ ਮੱਛਰ ਬਹੁਤ ਜ਼ਿਆਦਾ ਕਟਦੇ ਹਨ ਅਤੇ ਕੁਝ ਲੋਕਾਂ ਨੂੰ ਮੱਛਰ ਆਪਣਾ ਸ਼ਿਕਾਰ ਬਣਾਉਂਦੇ ਹਨ। ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਹਾਡਾ ਖੂਨ ਮਿੱਠਾ ਹੈ ਇਸ ਕਰਕੇ ਮੱਛਰ ਤੁਹਾਨੂੰ ਕਟਦੇ ਹਨ ਤਾਂ ਇਹ ਬਿਲਕੁਲ ਗਲਤ ਹੈ ਇੱਕ ਅਧਿਆਏ ‘ ਚ ਪਤਾ ਲੱਗਿਆ ਹੈ ਕਿ ਮੱਛਰ ਉਹਨਾਂ ਲੋਕਾਂ ਤੋਂ ਦੂਰ ਭੱਜਦੇ ਹਨ ਜੋ ਲੋਕ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।

ਚਾਹੇ ਉਹਨਾਂ ਲੋਕਾਂ ਦਾ ਖੂਨ ਕਿੰਨਾ ਵੀ ਮਿੱਠਾ ਕਿਉਂ ਨਾ ਹੋਵੇ ਮੱਛਰ ਉਹਨਾਂ ਤੋਂ ਦੂਰ ਭੱਜਦੇ ਹਨ। ਦੱਸ ਦਈਏ ਕਿ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ, ਜੋ ਸੋਚਦੇ ਹਨ ਕਿ ਮੱਛਰ ਬਾਕੀਆਂ ਦੇ ਮੁਕਾਬਲੇ ਤੁਹਾਨੂੰ ਜ਼ਿਆਦਾ ਕੱਟਦੇ ਹਨ। ਜਾਂ ਫਿਰ ਖੂਨ ਮਿੱਠਾ ਹੋਣ ਕਾਰਨ ਮੱਛਰ ਤੁਹਾਡੇ ਪਿੱਛੇ ਪਏ ਰਹਿੰਦੇ ਹਨ। ਜੇਕਰ ਤੁਸੀਂ ਅਜਿਹਾ ਸੋਚਦੇ ਹੋ ਤਾਂ ਤੁਸੀਂ ਗਲਤ ਨਹੀਂ ਹੋ। 

ਅਸਲ ‘ਚ ਇਕ ਨਵੇਂ ਰਿਸਰਚ ‘ਚ ਪਤਾ ਲੱਗਿਆ ਹੈ ਕਿ ਮੱਛਰਾਂ ਦੀ ਯਾਦਦਾਸ਼ਤ ਚੰਗੀ ਹੁੰਦੀ ਹੈ ਤੇ ਉਹ ਮਹਿਕ ਨੂੰ ਯਾਦ ਰੱਖਦੇ। ਇਸ ਦੇ ਇਲਾਵਾ ਉਹ ਉਨ੍ਹਾਂ ਲੋਕਾਂ ਤੋਂ ਦੂਰ ਰਹਿੰਦੇ ਹਨ, ਜੋ ਉਨ੍ਹਾਂ ਨੂੰ ਮਾਰਦੇ ਹਨ। ਇਹ ਰਿਸਰਚ ‘ਕਰੰਟ ਬਾਇਓਲਾਜੀ’ ਨਾਂ ਦੀ ਇਕ ਮੈਗੇਜ਼ੀਨ ‘ਚ ਆਇਆ ਹੈ। ਇਸ ਮੈਗਜ਼ੀਨ ‘ਚ ਕਿਹਾ ਗਿਆ ਹੈ ਕਿ ਮੱਛਰ ਤੇਜ਼ੀ ਨਾਲ ਸਿਖ ਸਕਦੇ ਹਨ ਤੇ ਮਹਿਕ ਨੂੰ ਯਾਦ ਰੱਖਦੇ ਹਨ। 

ਰਿਸਰਚ ਮੁਤਾਬਕ ਇਸ ਪ੍ਰਕਿਰਿਆ ‘ਚ ਡੋਪਾਮਾਈਨ ਰਿਸੇਪਟਰ ਮੁੱਖ ਸੰਚਾਲਕ ਦੀ ਭੂਮਿਕਾ ਨਿਭਾਉਂਦਾ ਹੈ। ਮੱਛਰ ਇਸ ਜਾਣਕਾਰੀ ਦੀ ਵਰਤੋਂ ਕਰਦੇ ਹਨ। ਹਾਲਾਂਕਿ ਸੋਧ ‘ਚ ਇਹ ਵੀ ਸਾਬਿਤ ਹੋਇਆ ਹੈ ਕਿ ਜੇਕਰ ਇਕ ਵਿਅਕਤੀ ਦੀ ਮਹਿਕ ਚੰਗੀ ਹੈ ਤਾਂ ਮੱਛਰ ਹੋਰ ਵਿਅਕਤੀਆਂ ਦੀ ਬਜਾਏ ਚੰਗੀ ਮਹਿਕ ਵਾਲੇ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ।

ਰਿਸਰਚ ਦੇ ਮੁਤਾਬਕ ਵਿਅਕਤੀ ਜੋ ਮੱਛਰਾਂ ਨੂੰ ਜ਼ਿਆਦਾ ਮਾਰਦੇ ਹਨ ਜਾਂ ਰੱਖਿਆਤਮਕ ਰਵੱਈਆ ਅਪਣਾਉਂਦੇ ਹਨ, ਚਾਹੇ ਉਸ ਦਾ ਖੂਨ ਕਿੰਨਾ ਵੀ ਮਿੱਠਾ ਕਿਉਂ ਨਾ ਹੋਵੇ, ਮੱਛਰ ਉਸ ਤੋਂ ਦੂਰ ਰਹਿੰਦੇ ਹਨ। ਅਮਰੀਕਾ ਦੇ ਵਰਜੀਨੀਆ ਟੇਕ ਦੇ ਸੋਧ ਦੇ ਸਹਾਇਕ ਪ੍ਰੋਫੈਸਰ ਚੋਲ ਲਾਹੋਂਦ੍ਰੇ ਨੇ ਕਿਹਾ ਕਿ ਹੁਣ ਅਸੀਂ ਜਾਣਦੇ ਹਾਂ ਕਿ ਮੱਛਰ ਮਹਿਕ ਪਛਾਣਦੇ ਹਨ ਤੇ ਜ਼ਿਆਦਾ ਰੱਖਿਆਤਮਕ ਰਵੱਈਏ ਵਾਲੇ ਵਿਅਕਤੀ ਤੋਂ ਬੱਚਦੇ ਹਨ। ਹਾਲਾਂਕਿ ਇਹ ਰਿਸਰਚ ਹਰ ਤਰ੍ਹਾਂ ਦੇ ਮੱਛਰ ‘ਤੇ ਫਿੱਟ ਨਹੀਂ ਬੈਠਦੀ ਹੈ ਤੇ ਉਨ੍ਹਾਂ ‘ਤੇ ਵੱਖ-ਵੱਖ ਭੂਗੋਲਿਕ ਪ੍ਰੀਸਥਿਤੀਆਂ ਦਾ ਅਸਰ ਵੀ ਪੈਂਦਾ ਹੈ।