ਜਲੰਧਰ : ਪੰਜਾਬ 'ਚ ਮੱਛੀਆਂ ਵਿਚ ਹੈਰੇਇਨ ਕੈਪਸੂਲਾਂ ਰਾਹੀ ਨਸ਼ਾ ਸਪਲਾਈ ਕਰਦੀ ਵਿਦੇਸ਼ੀ ਮਹਿਲਾ ਨੂੰ ਕਾਂਉੂਟਰ ਇੰਟੈਲੀਜੈਸੀ ਪੁਲਿਸ ਟੀਮ ਨੇ ਗ੍ਰਿਫਤਾਰ ਕਰ ਅੰਤਰਾਸ਼ਟਰੀ ਤਸਕਰੀ ਗਿਰੋਹ ਨੂੰ ਬੇਨਕਾਬ ਕੀਤਾ ਹੈ। ਉਕਤ ਜਾਣਕਾਰੀ ਅੱਜ ਆਈ.ਜੀ ਜੋਨ ਅਰਪਿਤ ਸ਼ੁਕਲਾ, ਐਸਐਸਪੀ ਜਗਰਾਉਂ ਸੁਰਜੀਤ ਸਿੰਘ ਅਤੇ ਏਆਈਜੀ ਕਾਂਉੂਟਰ ਇੰਟੈਲੀਜੈਸੀ ਜਲੰਧਰ ਹਰਕੰਵਲਪ੍ਰੀਤ ਸਿੰਘ ਖੱਖ ਵਲੋਂ ਸਾਂਝੇ ਤੌਰ 'ਤੇ ਦਿੰਦਿਆਂ ਦਸਿਆ ਗਿਆ ਕਿ ਇਸ ਗਰੋਹ ਵਲੋਂ ਮਰੀਆਂ ਹੋਈਆਂ ਮੱਛੀਆਂ ਨੂੰ ਚੀਰ ਕੇ ਵਿਚ ਹੈਰੋਇਨ ਦੇ ਕੈਪਸੂਲ ਭਰ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਕੋਰੀਅਰ ਏਜੰਸੀ ਦੀ ਆੜ 'ਚ ਨਸ਼ੇ ਨੂੰ ਤਸਕਰੀ ਕੀਤੀ ਜਾਂਦੀ ਸੀ।
ਸੂਤਰਾਂ ਤੋਂ ਮਿਲੀ ਇਤਲਾਹ ਨੂੰ ਅਮਲੀ ਜਾਮਾ ਪਹਨਾਉਦੇਂ ਹੋਇਆ ਅੱਜ ਹਰਕੰਵਲਪ੍ਰੀਤ ਸਿੰਘ ਖੱਖ ਦੀ ਰਹਿਨੁਮਾਈ ਹੇਠ ਬਣੀ ਵਲੋਂ ਸਹੀ ਸਮੇਂ ਤੇ ਸਹੀ ਐਕਸ਼ਨ ਲੈ ਇਸ ਅੰਤਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਦਿੰਆਂ ਹੀ ਅੱਜ ਯੂਗਾਡਾਂ ਦੀ ਰਹਿਣ ਵਾਲੀ ਮਹਿਲਾ ਨੂੰ ਕਰੀਬ ਡੇਢ ਕਿਲੋਂ ਹੈਰੋਇਨ ਦੀ ਤਸਕਰੀ ਕਰਦਿੰਆਂ ਗ੍ਰਿਫ਼ਤਾਰ ਕੀਤਾ ਹੈ।
ਜਿਸ ਦੀ ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੋੜਾਂ 'ਚ ਦੱਸੀ ਜਾ ਰਹੀ ਹੈ। ਉਕਤ ਫੜੀ ਗਈ ਵਿਦੇਸ਼ੀ ਮਹਿਲਾ ਯੁਗਾਂਡਾ ਦੀ ਰੋਸੈਟੇ ਨੈਬੂਤੇਬੀ ਹਾਲ ਵਾਸੀ ਉਤਮ ਨਗਰ ਦਿੱਲੀ ਤੋਂ ਪੁੱਛਪੜਤਾਲ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਅੰਤਰਾਸ਼ਟਰੀ ਗਰੋਹ ਦੇ ਹੱਥ ਨਾਭਾ ਜੇਲ 'ਚ ਪਹਿਲਾਂ ਹੀ ਤਸਕਰੀ ਦੇ ਦੋਸ਼ 'ਚ ਬੰਦ ਨੇਬੂਸ ਉਰਫ ਮਾਈਕਲ ਪੁੱਤਰ ਅਨਗੋ ਨਾਲ ਮਿਲੇ ਹੋਏ ਹਨ।
ਜੋ ਕਿ ਜੇਲ ਅੰਦਰ ਬੈਠਾ ਹੀ ਇਸ ਅੰਤਰਾਸ਼ਟਰੀ ਤਸਕਰੀ ਦੇ ਗਰੋਹ ਨੂੰ ਚਲਾ ਰਿਹਾ ਹੈ। ਆਈਜੀ ਸ਼ੁਕਲਾਂ ਵਲੋਂ ਦੋਵਾਂ ਜ਼ਿਲ੍ਹਿਆਂ ਦੇ ਆਲਾ ਅਧਿਕਾਰੀਆਂ ਅਤੇ ਹੇਠਲੇ ਅਫ਼ਸਰਾਂ ਅਤੇ ਮੁਲਾਜ਼ਮਾਂ ਵਲੋਂ ਨਸ਼ੇ ਦੀ ਤਸਕਰੀ ਨੂੰ ਠੱਲ ਪਾਉਣ ਲਈ ਬੜੇ ਹੀ ਮੁਸ਼ਤੈਦੀ ਨਾਲ ਕੀਤੇ ਕੰਮ ਲਈ ਭਰਪੂਰ ਸ਼ਲਾਘਾ ਕੀਤੀ ਗਈ।