ਮਹਿੰਦਰਾ ਲਾਂਚ ਕਰੇਗੀ ਆਫ-ਰੋਡ ਕਾਰ ਰਾਕਸਰ

ਖਾਸ ਖ਼ਬਰਾਂ

ਮਹਿੰਦਰਾ ਕੰਪਨੀ ਨੇ  ਆਪਣੀ ਨਵੀਂ ਆਫ-ਰੋਡ ਕਾਰ ਰਾਕਸਰ ਤੋਂ 2 ਮਾਰਚ 2018 ਨੂੰ ਪੇਸ਼ ਕਰੇਗੀ ਜੋ ਖਾਸ ਤੌਰ 'ਤੇ ਨਾਰਥ ਅਮਰੀਕੀ ਮਾਰਕੀਟ ਲਈ ਬਣਾਈ ਗਈ ਹੈ। ਕੰਪਨੀ ਨੇ ਆਪਣੀ ਇਸ ਆਫ-ਰੋਡ ਕਾਰ ਦਾ ਟੀਜ਼ਰ ਵੀਡੀਓ ਵੀ ਜਾਰੀ ਕੀਤਾ ਹੈ। ਇਸ ਕਾਰ 'ਚ ਬੇਅਰ-ਬੋਂਸ ਸੈੱਟਅਪ ਦੇ ਨਾਲ ਟੂ-ਸੀਟਰ ਅਤੇ ਓਪਨ-ਟਾਪ ਸਪੱਸ਼ਟ ਵੇਖਿਆ ਹੈ ਅਤੇ ਰਾਕਸਰ ਨਾਂ ਸਾਹਮਣੇ ਆਇਆ ਹੈ।



ਇਸ ਤੋਂ ਇਲਾਵਾ ਕੰਪਨੀ ਰਾਕਸਰ 'ਚ 1.6-ਲਿਟਰ ਦਾ ਇੰਜਣ ਲਗਾਏਗੀ, ਜੋ ਸੈਗਇੰਗ ਟਿਵੋਲੀ ਨਾਲ ਲਿਆਇਆ ਗਿਆ ਹੈ। ਉਥੇ ਹੀ ਕਾਰ ਦੇ ਇੰਜਣ ਨੂੰ 5-ਸਪੀਡ ਜਾਂ 6-ਸਪੀਡ ਮੈਨੂਅਲ ਗਿਅਰਬਾਕਸ ਦੇ ਲੈਸ ਦੱਸ ਦਈਏ ਕਿ ਮਹਿੰਦਰਾ ਰਾਕਸਰ ਮਹਿੰਦਰਾ ਆਟੋਮੋਟਿਵ ਨਾਰਥ ਅਮਰੀਕਾ ਦਾ ਪ੍ਰੋਜੈਕਟ ਹੈ। 


  

ਇਸ ਨੂੰ ਪੂਰੀ ਤਰ੍ਹਾਂ ਇਨ-ਹਾਊਸ ਡਿਜ਼ਾਇਨ ਕੀਤਾ ਗਿਆ ਹੈ। ਕੰਪਨੀ ਇਸ ਕਾਰ ਦਾ ਉਤਪਾਦਨ ਯੂ. ਐੱਸ ਦੇ ਡੇਟਰਾਈਟ ਦੇ ਪਲਾਂਟ 'ਚ ਕਰਨ ਵਾਲੀ ਹੈ ਜਿਸ ਨੂੰ ਨਵੰਬਰ 2017 'ਚ ਹੀ ਸ਼ੁਰੂ ਕੀਤਾ ਗਿਆ ਹੈ।