ਮਹਿਲਾ ਦਿਵਸ ਮੌਕੇ ਸਰਹੱਦ 'ਤੇ ਮਹਿਲਾ ਕਾਂਸਟੇਬਲਾਂ ਨੂੰ ਮਿਲੇ ਸਿੱਧੂ

ਖਾਸ ਖ਼ਬਰਾਂ

ਅੱਜ ਦੇਸ਼ ਭਰ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਸਰਹੱਦੀ ਆਊਟ ਪੋਸਟ, ਪੁਲ ਮੋਰਾਂ ਵਿਖੇ ਬੀ.ਐਸ.ਐਫ. ਮਹਿਲਾ ਕਾਂਸਟੇਬਲਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਿੱਥੇ ਬੀ.ਐਸ.ਐਫ. ਮਹਿਲਾਵਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ, ਓਥੇ ਹੀ ਕਿਹਾ ਕਿ ਅੱਜ ਔਰਤਾਂ ਸਾਰੇ ਖੇਤਰਾਂ ‘ਚ ਅੱਗੇ ਵਧ ਰਹੀਆਂ ਹਨ।



ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਵੀ ਹਰ ਖੇਤਰ ‘ਚ ਅੱਗੇ ਕਰਨਾ ਚਾਹੀਦਾ ਹੈ ਤਾਂ ਕਿ ਬੇਟੀਆਂ ਦਾ ਹੋਰ ਜ਼ਿਆਦਾ ਸ਼ਸ਼ਕਤੀਕਰਨ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਤੋਂ ਸਿੱਧੂ ਨੇ ਬਾਰਡਰ ਉੱਤੇ ਬੀਐਸਐਫ ਜਵਾਨਾਂ ਨਾਲ ਹੋਲੀ ਮਨਾਈ ਸੀ। ਉਨ੍ਹਾਂ ਕਿਹਾ ਸੀ ਜਵਾਨਾਂ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ ਕਿਉਂਕਿ ਇਹ ਵੀ ਸਾਡੇ ਪਰਿਵਾਰ ਦੇ ਮੈਂਬਰ ਹਨ। ਸਿੱਧੂ ਨੇ ਬਾਰਡਰ ਉੱਤੇ ਮੌਜੂਦ ਜਵਾਨਾਂ ਨੂੰ ਸਲਾਮ ਕੀਤਾ ਸੀ। ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਸਿਆਸੀ ਅਾਗੂਆ ਨੇ ਵੀ ਇਸ ਮੌਕੇ ਸ਼ੁੱਭਕਾਮਨਾਵਾਂ ਦਿੱਤੀਆ।



ਉਥੇ ਹੀ ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਨੇ ਮਹਿਲਾ ਸ਼ਕਤੀ ਨੂੰ ਨਮਨ ਕੀਤਾ ਹੈ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਸਾਨੂੰ ਨਾਰੀ ਸ਼ਕਤੀ ਦੀਆਂ ਉਪਲੱਬਧੀਆਂ 'ਤੇ ਬਹੁਤ ਮਾਣ ਹੈ। ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਦੁਨੀਆ ਭਰ 'ਚ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ,''ਮਹਿਲਾ ਦਿਵਸ ਮੌਕੇ 'ਤੇ ਨਾਰੀ ਸ਼ਕਤੀ ਨੂੰ ਸ਼ਤ-ਸ਼ਤ ਨਮਨ। ਸਾਨੂੰ ਸਾਡੀ ਨਾਰੀ ਸ਼ਕਤੀ ਦੀਆਂ ਉਪਲੱਬਧੀਆਂ 'ਤੇ ਬਹੁਤ ਮਾਣ ਹੈ।'' ਪੀ.ਐੱਮ. ਨੇ ਇਕ ਹੋਰ ਟਵੀਟ 'ਚ ਕਿਹਾ,''ਨਾਰੀ ਦੀ ਜ਼ਿੰਦਗੀ 'ਚ ਤਬਦੀਲੀ ਲਿਆਉਣ ਨਾਲ ਹੀ ਨਿਊ ਇੰਡੀਆ ਦਾ ਨਿਰਮਾਣ ਹੋ ਸਕਦਾ ਹੈ।'' ਇਕ ਹੋਰ ਟਵੀਟ 'ਚ ਪੀ.ਐੱਮ. ਨੇ ਲਿਖਿਆ ਹੈ,''ਮਹਿਲਾ ਵਿਕਾਸ ਤੋਂ ਅੱਗੇ ਵਧਦੇ ਹੋਏ ਔਰਤਾਂ ਦੀ ਅਗਵਾਈ 'ਚ ਵਿਕਾਸ। ਨਵੇਂ ਭਾਰਤ ਦੇ ਨਿਰਮਾਣ 'ਚ ਅੱਗੇ ਹੈ।''